ਗਾਇਕ ਕਾਕਾ ਦੇ ਲਾਈਵ ਸ਼ੋਅ ‘ਚ ਹੋਇਆ ਹੰਗਾਮਾ, ਬੇਕਾਬੂ ਹੋਈ ਭੀੜ ਨੇ ਸੁੱਟੀਆਂ ਬੋਤਲਾਂ

written by Shaminder | October 10, 2022 12:36pm

ਆਪਣੇ ਪਸੰਦੀਦਾ ਗਾਇਕਾਂ ਦੇ ਸ਼ੋਅਜ਼ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹੁੰਦੇ ਹਨ । ਕਈ ਵਾਰ ਪ੍ਰਸ਼ੰਸਕਾਂ ਦੇ  ਅਤਿ ਉਤਸ਼ਾਹ ਦੇ ਚੱਲਦਿਆਂ ਸੈਲੀਬ੍ਰੇਟੀਜ਼ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ । ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ । ਅਜਿਹੀ ਹੀ ਸਥਿਤੀ ਦਾ ਸਾਹਮਣਾ ਗਾਇਕ (Singer) ਕਾਕਾ (Kaka) ਨੂੰ ਬੀਤੇ ਦਿਨ ਹਿਸਾਰ ‘ਚ ਹੋਏ ਇੱਕ ਲਾਈਵ ਸ਼ੋਅ ਦੇ ਦੌਰਾਨ ਕਰਨਾ ਪਿਆ ।

Kaka image From instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ

ਜਿੱਥੇ ਰਾਤ ਅੱਠ ਵਜੇ ਦੇ ਕਰੀਬ ਗਾਇਕ ਕਾਕਾ ਨੇ ਗਾਉਣਾ ਸ਼ੁਰੂ ਕੀਥਾ । ਇਹ ਪ੍ਰੋਗਰਾਮ ਕੁਝ ਸਮੇਂ ਤੱਕ ਤਾਂ ਠੀਕ ਚੱਲਿਆ । ਪਰ ਕੁਝ ਸਮੇਂ ਬਾਅਦ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ । ਸ਼ਰਾਰਤੀ ਅਨਸਰਾਂ ਨੇ ਭੀੜ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ । ਜਿਸ ਕਾਰਨ ਹਫੜਾ ਦਫੜੀ ਮੱਚ ਗਈ ।

Kaka image From instagram

ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਅਦਾਕਾਰਾ ਰੇਖਾ ਦਾ ਜਨਮ ਦਿਨ, ਜਾਣੋਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ

ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਦੇ ਲਈ ਬਲ ਪ੍ਰਯੋਗ ਵੀ ਕੀਤਾ । ਪਰ ਇਸਦੇ ਬਾਵਜੂਦ ਹੰਗਾਮਾ ਜਾਰੀ ਰਿਹਾ। ਇਸ ਹੰਗਾਮੇ ਦੇ ਚੱਲਦਿਆਂ ਗਾਇਕ ਕਾਕਾ ਨੂੰ ਆਪਣਾ ਸ਼ੋਅ ਤੈਅ ਸਮੇਂ ਤੋਂ ਪਹਿਲਾਂ ਹੀ ਰੋਕਣਾ ਪਿਆ । ਕਾਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Kaka image From instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਕਦੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਕਰਦੇ ਸਨ । ਪਰ ਉਨ੍ਹਾਂ ਦੇ ਗਾਇਕੀ ਦੇ ਹੁਨਰ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ । ਉਨ੍ਹਾਂ ਦਾ ਸਬੰਧ ਪਟਿਆਲਾ ਦੇ ਪਿੰਡ ਚੰਦੂਮਾਜਰਾ ਦੇ ਨਾਲ ਹੈ ।

 

View this post on Instagram

 

A post shared by Kaka (@kaka._.ji)

You may also like