ਰਾਜੂ ਸ੍ਰੀਵਾਸਤਵ ਦੀ ਮੌਤ ਦੀ ਅਫਵਾਹ, ਕਾਮੇਡੀਅਨ ਦੀ ਹਾਲਤ ਸਥਿਰ

written by Shaminder | August 13, 2022 10:52am

ਕਾਮੇਡੀਅਨ ਰਾਜੂ ਸ੍ਰੀਵਾਸਤਵ (Raju Srivastav) ਹਸਪਤਾਲ ‘ਚ ਭਰਤੀ ਹਨ । ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਅਫਵਾਹ (death Rumors) ਫੈਲ ਗਈ । ਪਰ ਦੱਸ ਦਈਏ ਕਿ ਕਾਮੇਡੀਅਨ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ‘ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ । ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ  ਬੀਤੇ ਦਿਨ ਜਿੰਮ ‘ਚ ਕਸਰਤ ਕਰਦੇ ਹੋਏ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ।

Raju Srivastava's health condition is said to be 'critical', comedian put on ventilator Image Source: Twitter

ਹੋਰ ਪੜ੍ਹੋ : ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਅੱਜ ਹੈ ਜਨਮ ਦਿਨ, ਧੀ ਜਾਨ੍ਹਵੀ ਕਪੂਰ ਨੇ ਮਾਂ ਨਾਲ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਕੀਤੀ ਸਾਂਝੀ

ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ।ਰਾਜੂ ਦਾ ਇਲਾਜ ਕਰ ਰਹੇ ਕਾਰਡੀਓਲੋਜਿਸਟ ਡਾਕਟਰ ਸੰਦੀਪ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਦਿਮਾਗ ਦਾ ਦਿਮਾਗ ਸਹੀ ਢੰਗ ਨਾਲ ਜਵਾਬ ਨਹੀਂ   ਦੇ ਰਿਹਾ ।

RAJU SHRIVASTAV PIc 3 Image Source: Google

ਹੋਰ ਪੜ੍ਹੋ : ਗਾਇਕ ਬੱਬੂ ਮਾਨ ਨੇ ਬੰਦੀ ਸਿੰਘਾਂ ਨੂੰ ਲੈ ਕੇ ਪਾਈ ਪੋਸਟ, ਕਿਹਾ ਰੌਲਾ ਬੇਸ਼ੱਕ ਆਪਸ ‘ਚ ਵਿਚਾਰਾਂ ਦੀ ਜੰਗ ਦਾ, ਪਰ ਬੰਦੀ ਸਿੰਘਾਂ ਦੀ ਰਿਹਾਈ ਪੂਰਾ ਪੰਜਾਬ ਮੰਗਦਾ

ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਖਤਰਾ ਬਣਿਆ ਹੋਇਆ ਹੈ ।ਕਾਮੇਡੀਅਨ ਰਾਜੂ ਸ਼੍ਰੀਵਾਸਤਵ ਅਜੇ ਵੀ ਏਮਜ਼ ਦੇ ਕੋਰੋਨਰੀ ਕੇਅਰ ਯੂਨਿਟ ਵਿੱਚ ਵੈਂਟੀਲੇਟਰ ਸਪੋਰਟ 'ਤੇ ਹੈ।

RAJU SHRIVASTAV Image Source: Google

ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਵੀ ਬੇਚੈਨੀ ਪਾਈ ਜਾ ਰਹੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ ।ਬਾਲੀਵੁੱਡ ਅਤੇ ਮਨੋਰੰਜਨ ਜਗਤ ਦੇ ਨਾਲ ਜੁੜੇ ਸਿਤਾਰਿਆਂ ਨੇ ਕਾਮੇਡੀਅਨ ਨੂੰ ਲੈ ਕੇ ਚਿੰਤਾ ਜਤਾਈ ਹੈ ।

You may also like