‘ਸ਼ਕਤੀਮਾਨ’ ਫੇਮ ਮੁਕੇਸ਼ ਖੰਨਾ ਦੇ ਦਿਹਾਂਤ ਦੀ ਫੈਲੀ ਅਫਵਾਹ, ਅਦਾਕਾਰ ਨੇ ਵੀਡੀਓ ਸਾਂਝਾ ਕਰ ਦੱਸਿਆ ‘ਮੈਂ ਬਿਲਕੁਲ ਤੰਦਰੁਸਤ’

written by Shaminder | May 12, 2021 11:13am

ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਵੱਡੀ ਗਿਣਤੀ ‘ਚ ਲੋਕ ਇਸ ਵਾਇਰਸ ਦੇ ਨਾਲ ਪੀੜਤ ਹਨ । ਇਸ ਦੌਰਾਨ ਕਈ ਸੈਲੀਬ੍ਰੇਟੀਜ਼ ਦੀ ਮੌਤ ਦੀਆਂ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ । ਸ਼ਕਤੀਮਾਨ ਫੇਮ ਮੁਕੇਸ਼ ਖੰਨਾ ਦੇ ਦਿਹਾਂਤ ਦੀ ਵੀ ਅਫਵਾਹ ਫੈਲ ਗਈ ।

mukesh-khanna Image From Mukesh Khanna Instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦਾ ਵਧਾਇਆ ਹੌਸਲਾ 

mukesh khanna Image From Mukesh Khanna Instagram

ਜਿਸ ਤੋਂ ਬਾਅਦ ਅਦਾਕਾਰ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਹਨ ਅਤੇ ਮੌਤ ਦੀ ਅਫਵਾਹ ਕਾਰਨ ਹੀ ਉਨ੍ਹਾਂ ਨੰ ਇਹ ਵੀਡੀਓ ਜਾਰੀ ਕਰਨਾ ਪਿਆ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਫ਼ਿਲਮ ਅਦਾਕਾਰਾਂ ਦੀ ਮੌਤ ਦੀ ਅਫਵਾਹ ਫੈਲ ਚੁੱਕੀ ਹੈ ।

mukesh Image From Mukesh Khanna Instagram

ਜਿਸ ‘ਚ ਕਿਰਣ ਖੇਰ, ਮੀਨਾਕਸ਼ੀ ਸ਼ੇਸ਼ਾਧਰੀ ਸਣੇ ਕਈ ਅਦਾਕਾਰ ਸ਼ਾਮਿਲ ਹਨ ।ਮੁਕੇਸ਼ ਖੰਨਾ ਨੇ ਇਸ ਵੀਡੀਓ ਸੰਦੇਸ਼ 'ਚ ਇਹ ਕਿਹਾ ਹੈ, “ਮੈਂ ਤੁਹਾਡੇ ਸਾਰਿਆਂ ਸਾਹਮਣੇ ਇਹ ਦੱਸਣ ਆਇਆ ਹਾਂ ਕਿ ਮੈਂ ਬਿਲਕੁਲ ਸਹੀ ਹਾਂ। ਮੈਨੂੰ ਇਸ ਅਫਵਾਹ ਦਾ ਖੰਡਨ ਕਰਨ ਲਈ ਕਿਹਾ ਗਿਆ ਹੈ ...ਜਿਸ ਕਿਸੇ ਨੇ ਇਸ ਖ਼ਬਰ ਨੂੰ ਇਸ ਤਰ੍ਹਾਂ ਫੈਲਾਇਆ ਹੈ, ਮੈਂ ਇਸ ਦੀ ਨਿੰਦਾ ਵੀ ਕਰਨਾ ਚਾਹੁੰਦੇ ਹਾਂ ।"

 

View this post on Instagram

 

A post shared by Mukesh Khanna (@iammukeshkhanna)

You may also like