
ਰਾਜ ਬਰਾੜ ਨਾਲ ਕਈ ਹਿੱਟ ਗੀਤ ਦੇਣ ਵਾਲੀ ਗਾਇਕਾ ਅਨੀਤਾ ਸਮਾਣਾ ਦੀ ਮਦਦ ਲਈ ਰੁਪਿੰਦਰ ਹਾਂਡਾ ਅੱਗੇ ਆਈ ਹੈ। ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਦੇ ਨਾਲ ਮੁਲਾਕਾਤ ਕੀਤੀ ਹੈ । ਇਹੀ ਨਹੀਂ ਰੁਪਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਅਨੀਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ।
ਹੋਰ ਪੜ੍ਹੋ :
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋੋਇਆ ਵਾਇਰਲ
ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਅਨੀਤਾ ਸਮਾਣਾ ਦੀ ਮੱਦਦ ਲਈ ਅੱਗੇ ਆਉਣ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੀਤਾ ਸਮਾਣਾ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ । ਉਹ ਇਸ ਸਮੇ ਬਹੁਤ ਹੀ ਮਾੜਾ ਸਮਾਂ ਦੇਖ ਰਹੇ ਹਨ।
ਅਨੀਤਾ ਸਮਾਣਾ ਇਕ ਪੁਰਾਣੀ ਤੇ ਸਿਰਕੱਢ ਕਲਾਕਾਰ ਸੀ ਜਿਸ ਨੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਸਨ ਪਰ ਅਫਸੋਸ ਇਸ ਸਮੇ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਹੜੇ ਕੁਝ ਲੋਕ ਓਹਨਾਂ ਦੀ ਪਹਿਲਾਂ ਮਦਦ ਕਰਦੇ ਸੀ ਉਹ ਵੀ ਕਿਸੇ ਕਾਰਨ ਕਰਕੇ ਮੱਦਦ ਕਰਨੋ ਹੱਟ ਗਏ। ਇਸ ਸਮੇ ਅਨੀਤਾ ਸਮਾਣਾ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਉਹਨਾਂ ਦੇ ਕੋਲ ਆਪਣਾ ਘਰ ਵੀ ਨਹੀਂ ਹੈ।