ਬੇਟੀ ਸਾਰਾ ਨਾਲ ਲੰਚ ਡੇਟ 'ਤੇ ਗਏ ਸੈਫ ਅਲੀ ਖ਼ਾਨ, ਪਿਉ-ਧੀ ਦਾ ਇਹ ਕੂਲ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 07, 2022 04:40pm

ਬਾਲੀਵੁੱਡ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ ਇੱਕ ਅਜਿਹੀ ਅਭਿਨੇਤਰੀ ਹੈ ਜੋ ਹਰ ਪਲ ਨੂੰ ਪੂਰੀ ਤਰ੍ਹਾਂ ਜਿਊਣ ਵਿੱਚ ਵਿਸ਼ਵਾਸ ਰੱਖਦੀ ਹੈ। ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਲੈ ਕੇ ਦੁਨੀਆ ਦੀ ਯਾਤਰਾ ਕਰਨ ਤੱਕ, ਸੈੱਟ 'ਤੇ ਮਸਤੀ ਕਰਨਾ ਅਤੇ ਹੋਰ ਬਹੁਤ ਕੁਝ, ਸਾਰਾ ਨੂੰ ਨਵੀਆਂ ਯਾਦਾਂ ਬਣਾਉਣਾ ਪਸੰਦ ਹੈ। ਅਜਿਹੇ ਚ ਸਾਰਾ ਦਾ ਆਪਣੇ ਪਿਤਾ ਦੇ ਨਾਲ ਆਪਣਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਾ ਇਹ ਰੋਮਾਂਟਿਕ ਵੀਡੀਓ ਆਇਆ ਸਾਹਮਣੇ, ਐਕਟਰ ਨੇ ਕਿਹਾ-‘ਜਦੋਂ ਤੋਂ ਇਹ ਮੇਰੀ ਜ਼ਿੰਦਗੀ ‘ਚ ਆਈ ਹੈ...’

viral video of sara ali khan with papa saif ali khan

ਹਾਲ ਹੀ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੀ ਯਾਤਰਾ ਦਾ ਆਨੰਦ ਲੈਣ ਤੋਂ ਬਾਅਦ ਉਹ ਹੁਣ ਮੁੰਬਈ ਵਾਪਸ ਆ ਗਈ ਹੈ। ਅਜਿਹੇ 'ਚ ਹਾਲ ਹੀ 'ਚ ਉਨ੍ਹਾਂ ਦੇ ਪਿਤਾ ਸੈਫ ਅਲੀ ਖ਼ਾਨ ਪਟੌਦੀ ਪਰਿਵਾਰ ਦੀ ਇਸ ਰਾਜਕੁਮਾਰੀ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ। ਦੋਵਾਂ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।

image From instagram

ਇਨ੍ਹੀਂ ਦਿਨੀਂ ਸੈਫ ਅਲੀ ਖ਼ਾਨ ਅਤੇ ਸਾਰਾ ਅਲੀ ਖ਼ਾਨ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਪਿਓ-ਧੀ ਦੀ ਜੋੜੀ ਲੰਚ ਡੇਟ 'ਤੇ ਬਾਹਰ ਗਈ ਹੋਈ ਸੀ। ਵੀਡੀਓ 'ਚ ਸੈਫ ਪਿਆਜ਼ ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਸਲੇਟੀ ਰੰਗ ਦੀ ਟਰਾਊਜ਼ਰ ਪਹਿਨੇ ਨਜ਼ਰ ਆ ਰਹੇ ਹਨ। ਸਾਰਾ ਜੋ ਕਿ ਚਿੱਟੇ ਰੰਗ ਦੀ ਕੂਲ ਡਰੈੱਸ ‘ਚ ਨਜ਼ਰ ਆਈ। ਸਾਰਾ ਨੇ ਨਾਲ ਰੈੱਡ ਸਲਿੰਗ ਬੈਗ ਕੈਰੀ ਕੀਤਾ ਹੋਇਆ ਹੈ।

sara ali khan shared a cute pic and wished happy birthday to brother jeh ali khan

ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਪਿਓ-ਧੀ ਦੀ ਇਸ ਜੋੜੀ 'ਤੇ ਪਿਆਰ ਲੁਟਾ ਰਹੇ ਹਨ। ਇੱਕ ਨੇ ਲਿਖਿਆ, 'ਛੋਟੇ ਨਵਾਬ ਆਪਣੀ ਰਾਜਕੁਮਾਰੀ ਨਾਲ'।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੂੰ ਆਖਰੀ ਵਾਰ ਆਨੰਦ ਐਲ ਰਾਏ ਦੀ 2021 ਦੀ ਰਿਲੀਜ਼ ਅਤਰੰਗੀ ਰੇ ਵਿੱਚ ਨਜ਼ਰ ਆਈ ਸੀ। ਜਿਸ ਵਿੱਚ ਉਸਨੇ ਪਹਿਲੀ ਵਾਰ ਅਕਸ਼ੈ ਕੁਮਾਰ ਅਤੇ ਧਨੁਸ਼ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਸਾਰਾ ਦੀ ਝੋਲੀ ਕਈ ਫ਼ਿਲਮਾਂ ਹਨ।

 

View this post on Instagram

 

A post shared by Instant Bollywood (@instantbollywood)

You may also like