ਦੀਪ ਜੰਡੂ ਦੀ ਬੀਟ ਤੇ ਸੱਜਣ ਅਦੀਬ ਦੀ ਖੂਬਸੂਰਤ ਅਵਾਜ਼ 'ਚ ਰਿਲੀਜ਼ ਹੋਇਆ ਨਵਾਂ ਗੀਤ 'ਪਰਫੈਕਸ਼ਨ',ਦੇਖੋ ਵੀਡੀਓ

written by Aaseen Khan | October 07, 2019 11:45am

ਦੀਪ ਜੰਡੂ ਅਤੇ ਸੱਜਣ ਅਦੀਬ ਦੋਨੋਂ ਹੀ ਪੰਜਾਬੀ ਸੰਗੀਤ ਜਗਤ ਦੇ ਉੱਘੇ ਨਾਮ ਹਨ। ਹੁਣ ਇਹ ਦੋਵੇਂ ਇਕੱਠੇ ਗੀਤ ਲੈ ਕੇ ਚੁੱਕੇ ਨੇ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਦੱਸ ਦਈਏ ਸੱਜਣ ਅਦੀਬ ਦਾ ਗਾਣਾ 'ਪਰਫੈਕਸ਼ਨ' ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਸੱਜਣ ਅਦੀਬ ਦੀ ਸ਼ਾਨਦਾਰ ਅਵਾਜ਼ ਅਤੇ ਦੀਪ ਜੰਡੂ ਦੀ ਜ਼ਬਰਦਸਤ ਬੀਟ ਦਾ ਖੂਬਸੂਰਤ ਮਿਲਾਪ ਹੋਇਆ ਹੈ।

ਗਾਣੇ ਦੇ ਬੋਲ ਮਨਵਿੰਦਰ ਮਾਨ ਅਤੇ ਅੰਮ੍ਰਿਤ ਮਾਨ ਨੇ ਲਿਖੇ ਹਨ, ਗਾਣੇ ਦਾ ਵੀਡੀਓ ਡਾਇਰੈਕਟਰ ਵਿਜ਼ ਨੇ ਤਿਆਰ ਕੀਤਾ ਹੈ। ਰੋਆਏਲ ਮਿਊਜ਼ਿਕ ਗੈਂਗ ਦੇ ਲੇਬਲ ਨਾਲ ਗਾਣਾ ਰਿਲੀਜ਼ ਹੋਇਆ ਹੈ।

ਹੋਰ ਵੇਖੋ : 2020 ‘ਚ ਗਾਇਕਾਂ ਦੀ ਤਿੱਕੜੀ ‘ਦ ਲੈਂਡਰਸ’ ਲਗਾਉਣ ਆ ਰਹੇ ਨੇ ਕਾਮੇਡੀ ਦੇ ਟੀਕੇ, ਫ਼ਿਲਮ ‘ਉੱਲੂ ਦੇ ਪੱਠੇ’ ਦਾ ਸ਼ੂਟ ਹੋਇਆ ਸ਼ੁਰੂ


ਸੱਜਣ ਅਦੀਬ ਜਿਹੜੇ ਬਹੁਤ ਹੀ ਸ਼ਾਨਦਾਰ ਗਾਣੇ ਹੁਣ ਤੱਕ ਦਰਸ਼ਕਾਂ ਲਈ ਗਾ ਚੁੱਕੇ ਹਨ। ਇਸ਼ਕਾਂ ਦੇ ਲੇਖੇ ਗਾਣੇ ਨਾਲ ਚਰਚਾ ਆਇਆ ਇਹ ਗਾਇਕ ਰੋਮਾਂਟਿਕ ਗੀਤਾਂ ਦੇ ਨਾਲ ਨਾਲ ਭੰਗੜਾ ਨੰਬਰ ਗੀਤ ਵੀ ਦੇ ਚੁੱਕਿਆ ਹੈ। ਉਹਨਾਂ ਦੇ ਗਾਏ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਸ਼ਕਾਂ ਦੇ ਲੇਖੇ, ਦਿਲ ਦਾ ਕੋਰਾ, ਚੇਤਾ ਤੇਰਾ, ਆ ਚੱਕ ਛੱਲਾ, ਹੁਸਨ ਦੀ ਰਾਣੀ ਆਦਿ ਵਰਗੇ ਗਾਣੇ ਇਸ ਲਿਸਟ 'ਚ ਆਉਂਦੇ ਹਨ। ਉਹਨਾਂ ਦੇ ਇਸ ਨਵੇਂ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

You may also like