ਆਪਣੇ ਨਵੇਂ ਪਾਲਤੂ ਜਾਨਵਰ ਦੇ ਨਾਲ ਚਾਹ ਦਾ ਅਨੰਦ ਲੈਂਦੇ ਨਜ਼ਰ ਆਏ MS Dhoni, ਪਤਨੀ ਸਾਕਸ਼ੀ ਧੋਨੀ ਨੇ ਸ਼ੇਅਰ ਕੀਤੀਆਂ ਮਾਹੀ ਦੀਆਂ ਕਿਊਟ ਤਸਵੀਰਾਂ

Written by  Lajwinder kaur   |  November 18th 2021 01:48 PM  |  Updated: November 18th 2021 01:48 PM

ਆਪਣੇ ਨਵੇਂ ਪਾਲਤੂ ਜਾਨਵਰ ਦੇ ਨਾਲ ਚਾਹ ਦਾ ਅਨੰਦ ਲੈਂਦੇ ਨਜ਼ਰ ਆਏ MS Dhoni, ਪਤਨੀ ਸਾਕਸ਼ੀ ਧੋਨੀ ਨੇ ਸ਼ੇਅਰ ਕੀਤੀਆਂ ਮਾਹੀ ਦੀਆਂ ਕਿਊਟ ਤਸਵੀਰਾਂ

ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ Mahendra Singh Dhoni  ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਖੱਟ ਨਜ਼ਰ ਆਉਂਦੇ ਨੇ। ਪਰ ਜਦੋਂ ਵੀ ਉਨ੍ਹਾਂ ਦੀ ਕੋਈ ਤਸਵੀਰ ਜਾਂ ਫਿਰ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀ ਹੈ। ਇਸ ਵਾਰ ਉਨ੍ਹਾਂ ਦੀ ਦੋ ਨਵੀਆਂ ਤਸਵੀਰਾਂ ਖੂਬ ਸੁਰਖੀਆਂ ਵਟੋਰ ਰਹੀਆਂ ਹਨ।

ਹੋਰ ਪੜ੍ਹੋ : ਲੰਬੇ ਅਰਸੇ ਬਾਅਦ ਗਾਇਕਾ ਜਸਵਿੰਦਰ ਬਰਾੜ ਆਪਣੇ ਨਵੇਂ ਗੀਤ ‘Bhull Jaan Waaleya’ ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵਾਂ ਗੀਤ, ਦੇਖੋ ਵੀਡੀਓ

MS Dhoni And Sakshi p

ਜੀ ਹਾਂ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ Sakshi Dhoni ਨੇ ਮਹੇਂਦਰ ਸਿੰਘ ਧੋਨੀ ਦੀਆਂ ਦੋ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- “ਮਾਹੀ” ਅਤੇ ਉਨ੍ਹਾਂ ਦਾ “ਹਨੀ” ! #chaidates’। ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ MS Dhoni ਨੇ ਆਪਣੇ ਮੋਢੇ ਉੱਤੇ ਆਪਣਾ ਪਾਲਤੂ ਤੋਤੇ ਨੂੰ ਬੈਠਿਆ ਹੋਇਆ ਹੈ ਅਤੇ ਨਾਲ ਹੀ ਮਾਹੀ ਕੱਚ ਦੇ ਗਿਲਾਸ ‘ਚ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਕ੍ਰਿਕੇਟਰ ਦਾ ਇਹ ਦੇਸੀ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ 9 ਲੱਖ ਤੋਂ ਵੱਧ ਲਾਈਕਸ ਤੇ ਅਣਗਿਣਤੀ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ :ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of sakshi singh dhoni shared ms dhoni new pic

ਦੱਸ ਦਈਏ ਮਹੇਂਦਰ ਸਿੰਘ ਧੋਨੀ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ । ਦੱਸਣਯੋਗ ਹੈ ਕਿ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ 178 ਅੰਤਰਰਾਸ਼ਟਰੀ ਮੈਚ ਜਿੱਤੇ ਹਨ। ਸਾਲ 2011 'ਚ ਧੋਨੀ ਨੇ 28 ਸਾਲ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ (World Champion) ਬਣਾਇਆ ਸੀ। ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 2013 ਆਈਸੀਸੀ ਚੈਂਪੀਅਨਸ ਟਰਾਫੀ ਜਿੱਤੀ ਸੀ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network