17 ਸਾਲ ਦੀ ਧੀ ਅਤੇ ਪਤਨੀ ਬਾਰੇ ਅਦਾਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪ, ਜਾਣੋ ਪੂਰੀ ਖ਼ਬਰ

written by Shaminder | September 12, 2022 04:42pm

ਸਲਮਾਨ ਖ਼ਾਨ (Salman Khan) ਦੇ ਵਿਆਹ ਨੂੰ ਲੈ ਕੇ ਅਕਸਰ ਹੀ ਚਰਚਾਵਾਂ ਛਿੜੀਆਂ ਰਹਿੰਦੀਆਂ ਹਨ । ਕੁਝ ਸਮਾਂ ਪਹਿਲਾਂ ਸਲਮਾਨ ਖ਼ਾਨ ਦੇ ਵਿਆਹ ਬਾਰੇ ਕੁਝ ਖ਼ਬਰਾਂ ਵਾਇਰਲ ਹੋਈਆਂ ਸਨ ਕਿ ਸਲਮਾਨ ਖ਼ਾਨ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਦੁਬਈ ‘ਚ ਰਹਿੰਦੀ ਹੈ ਅਤੇ ਉਸ ਦੀ ਇੱਕ ਸਤਾਰਾਂ ਸਾਲਾਂ ਦੀ ਦੀ ਧੀ ਵੀ ਹੈ । ਇਨ੍ਹਾਂ ਖ਼ਬਰਾਂ ‘ਤੇ ਸਲਮਾਨ ਖ਼ਾਨ ਨੇ ਚੁੱਪ ਤੋੜੀ ਹੈ ।

Image Source :Instagram

ਹੋਰ ਪੜ੍ਹੋ: ਫ਼ਿਲਮ ਫੇਅਰ ਅਵਾਰਡ ਜਿੱਤਣ ਤੋਂ ਬਾਅਦ ਅਸੀਸ ਕੌਰ ਨੇ ਮੰਚ ਤੋਂ ਲਾਇਆ ਜੈਕਾਰਾ, ‘ਬੋਲੇ ਸੋ ਨਿਹਾਲ…’

ਇੱਕ ਸ਼ੋਅ ‘ਚ ਸਲਮਾਨ ਖ਼ਾਨ ਨੇ ਇਸ ‘ਤੇ ਆਪਣੀ ਚੁੱਪ ਤੋੜੀ ਹੈ ਅਤੇ ਖੁਲਾਸਾ ਕੀਤਾ ਕਿ ‘ਇਹ ਸਭ ਬਕਵਾਸ ਹੈ । ਜਿਸ ਨੇ ਵੀ ਇਹ ਸਭ ਕੁਝ ਲਿਖਿਆ ਹੈ ।ਉਹ ਸਿਰਫ਼ ਅਟੈਂਸ਼ਨ ਲੈਣਾ ਚਾਹੁੰਦਾ ਹੈ । ਅਜਿਹੇ ਲੋਕਾਂ ਨੂੰ ਪਤਾ ਨਹੀਂ ਇਹ ਕਿਉਂ ਲੱਗਦਾ ਰਹਿੰਦਾ ਹੈ ਕਿ ਮੈਂ ਇਨ੍ਹਾਂ ਫਾਲਤੂ ਗੱਲਾਂ ਦਾ ਕੋਈ ਜਵਾਬ ਦੇਵਾਂਗਾ ।

Chulbul Pandey aka Salman Khan is back! Dabangg 4 is happening Image Source: Twitter

ਹੋਰ ਪੜ੍ਹੋ: ਇਨ੍ਹਾਂ ਐਕਟਰਾਂ ਦਾ ਫੀਮੇਲ ਵਰਜਨ ਤੁਹਾਨੂੰ ਕਿਵੇਂ ਦਾ ਲੱਗਿਆ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਮੈਂ 9 ਸਾਲ ਦਾ ਸੀ ਉਦੋਂ ਤੋਂ ਹੀ ਪਰਿਵਾਰ ਦੇ ਨਾਲ ਮੁੰਬਈ ‘ਚ ਗੈਲੇਕਸੀ ਅਪਾਰਟਮੈਂਟ ‘ਚ ਹੀ ਰਹਿੰਦਾ ਹਾਂ । ਮੈਂ ਇਨ੍ਹਾਂ ਨੂੰ ਜਵਾਬ ਨਹੀਂ ਦੇਵਾਂਗਾ । ਪੂਰਾ ਹਿੰਦੁਸਤਾਨ ਜਾਣਦਾ ਹੈ ਕਿ ਮੈਂ ਕਿੱਥੇ ਰਹਿੰਦਾ ਹਾਂ’ ।ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਹੀਰੋਇਨਾਂ ਦੇ ਨਾਲ ਉਨ੍ਹਾਂ ਦਾ ਨਾਮ ਜੁੜਿਆ ।

inside image of shah rukh khan and salman khan

ਜਿਸ ‘ਚ ਸੋਮੀ ਅਲੀ, ਸੰਗੀਤਾ ਬਿਜਲਾਨੀ, ਐਸ਼ਵਰਿਆ ਰਾਏ ਸਣੇ ਹੋਰ ਪਤਾ ਨਹੀਂ ਕਿੰਨੀਆਂ ਕੁ ਹੀਰੋਇਨਾਂ ਹਨ । ਪਰ ਕਈਆਂ ਦੇ ਨਾਲ ਸੀਰੀਅਸ ਰਿਲੇਸ਼ਨਸ਼ਿਪ ਦੇ ਬਾਵਜੂਦ ਕਿਸੇ ਦੇ ਨਾਲ ਵੀ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ।

You may also like