ਸਲਮਾਨ ਖ਼ਾਨ ਦੀ ਫ਼ਿਲਮ ਦੀ ਸਮੀਖਿਆ ਕਰਕੇ ਪਛਤਾਏ ਕਮਾਲ ਆਰ ਖ਼ਾਨ , ਸਲਮਾਨ ਨੇ ਭੇਜਿਆ ਨੋਟਿਸ

written by Rupinder Kaler | May 26, 2021 05:06pm

ਸਲਮਾਨ ਖ਼ਾਨ ਨੇ ਅਦਾਕਾਰ ਕਮਾਲ ਆਰ ਖ਼ਾਨ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ਼ ਕਰਵਾਇਆ ਹੈ ।ਸੋਮਵਾਰ ਨੂੰ ਸਲਮਾਨ ਖ਼ਾਨ ਦੀ ਲੀਗਲ ਟੀਮ ਨੇ ਕਮਾਲ ਆਰ ਖ਼ਾਨ ਨੂੰ ਨੋਟਿਸ ਭੇਜਿਆ ਹੈ। ਨੋਟਿਸ ਮੁਤਾਬਿਕ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਵੀਰਵਾਰ ਨੂੰ ਸਿਵਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਲਈ ਰੈਫ਼ਰ ਕਰੇਗੀ। ਕਮਾਲ ਆਰ ਖ਼ਾਨ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ :

ਕਿਸਾਨਾਂ ਦੇ ਸੱਦੇ ਤੇ ਬੱਬੂ ਮਾਨ ਨੇ ਫਹਿਰਾਇਆ ਕਾਲਾ ਝੰਡਾ, ਪੋਸਟ ਸਾਂਝੀ ਕਰਕੇ ਕਹੀ ਵੱਡੀ ਗੱਲ

inside image of sajid wajid and salman khan Pic Courtesy: Instagram

ਉਸ ਨੇ ਟਵੀਟ ਕਰ ਕੇ ਲਿਖਿਆ "ਪਿਆਰੇ ਸਲਮਾਨ ਖ਼ਾਨ ਇਹ ਮਾਣਹਾਨੀ ਦਾ ਕੇਸ ਤੁਹਾਡੀ ਨਿਰਾਸ਼ਾ ਦਾ ਸਬੂਤ ਹੈ। ਮੈਂ ਆਪਣੇ ਫਾਲੋਅਰਸ ਲਈ ਸਮੀਖਿਆ ਕਰਦਾ ਹਾਂ ਅਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ। ਮੈਨੂੰ ਆਪਣੀਆਂ ਫ਼ਿਲਮਾਂ ਦੀ ਸਮੀਖਿਆ ਕਰਨ ਤੋਂ ਰੋਕਣ ਦੀ ਬਜਾਏ, ਤੁਹਾਨੂੰ ਕੁਝ ਵਧੀਆ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਮੈਂ ਸਚਾਈ ਲਈ ਲੜਦਾ ਰਹਾਂਗਾ, ਧੰਨਵਾਦ।" ਜ਼ਿਕਰਯੋਗ ਹੈ ਕਿ ਕੇਆਰਕੇ ਆਪਣੇ ਅਲੱਗ ਅੰਦਾਜ਼ ਵਿੱਚ ਬਾਲੀਵੁੱਡ ਫ਼ਿਲਮਾਂ ਦੀ ਸਮੀਖਿਆ ਕਰਦਾ ਹੈ।

inside image dof salman khan Pic Courtesy: Instagram

ਉਸ ਨੇ ਫ਼ਿਲਮ ਰਾਧੇ ਦੀ ਵੀ ਸਮੀਖਿਆ ਕੀਤੀ। ਉਸ ਨੇ ਰਾਧੇ ਦਾ ਦੁਬਈ ਵਿੱਚ ਫ਼ਸਟ ਹਾਫ਼ ਵੇਖਣ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ। ਉਸ ਨੂੰ ਇਹ ਫ਼ਿਲਮ ਪਸੰਦ ਨਹੀਂ ਆਈ ਸੀ। ਕੇਆਰਕੇ ਨੇ ਸਮੀਖਿਆ ਕਰਦੇ ਹੋਏ ਕਿਹਾ - ਫ਼ਸਟ ਹਾਫ਼ ਨੂੰ ਵੇਖਣ ਤੋਂ ਬਾਅਦ ਕੁੱਝ ਵੀ ਸਮਝ ਨਹੀਂ ਆਇਆ। ਕਹਾਣੀ ਕੀ ਹੈ, ਕਿਰਦਾਰ ਕੀ ਹੈ, ਕੀ ਹੋ ਰਿਹਾ ਹੈ। ਮੇਰਾ ਦਿਮਾਗ਼ ਪੂਰੀ ਤਰ੍ਹਾਂ ਘੁੰਮ ਰਿਹਾ ਹੈ। ਮੈਨੂੰ ਕੁੱਝ ਸਮਝ ਹੀ ਨਹੀਂ ਆਇਆ। ਹਾਂ ਗਾਣੇ ਤੇ ਐਕਸ਼ਨ ਆਦਿ ਠੀਕ ਹਨ, ਪਰ ਸਟੋਰੀ ਵਿੱਚ ਕੀ ਹੋ ਰਿਹਾ ਹੈ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ।

You may also like