ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਜਾਣੋ ਕਿਉਂ ਨਰਾਜ਼ ਹੋਏ ਸਲਮਾਨ ਖ਼ਾਨ ਆਪਣੇ ਖ਼ਾਸ ਬਾਡੀਗਾਰਡ ਸ਼ੇਰਾ ਤੋਂ

Written by  Lajwinder kaur   |  November 26th 2021 11:00 AM  |  Updated: November 26th 2021 11:01 AM

ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਜਾਣੋ ਕਿਉਂ ਨਰਾਜ਼ ਹੋਏ ਸਲਮਾਨ ਖ਼ਾਨ ਆਪਣੇ ਖ਼ਾਸ ਬਾਡੀਗਾਰਡ ਸ਼ੇਰਾ ਤੋਂ

ਸਲਮਾਨ ਖ਼ਾਨ Salman Khan ਦੀ ਮੋਸਟ ਅਵੇਟਡ ਫ਼ਿਲਮ ਫ਼ਿਲਮ ‘ਅੰਤਿਮ ਦਾ ਲਾਸਟ ਟ੍ਰੁਥ’ ਅੱਜ ਯਾਨੀ 26 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਪਹਿਲਾਂ ਹੀ ਕ੍ਰੇਜ਼ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ Bodyguard Shera ਨਾਲ ਮਜ਼ੇਦਾਰ ਵੀਡੀਓ ਬਣਾਇਆ ਹੈ । ਬਾਡੀਗਾਰਡ ਸ਼ੇਰਾ ਨੇ 'ਅੰਤਿਮ' ਤੋਂ ਇੱਕ ਸ਼ਾਨਦਾਰ ਡਾਇਲਾਗ ਨੂੰ ਰੀਕ੍ਰਿਏਟ ਕੀਤਾ ਹੈ।

featur image of antim new motion poster of salman khan

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਇਹ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਵੀਡੀਓ 'ਚ ਸਲਮਾਨ ਖ਼ਾਨ ਨੂੰ ਸ਼ੇਰਾ ਦਾ ਅੰਦਾਜ਼ ਪਸੰਦ ਨਹੀਂ ਹੈ ਅਤੇ ਉਹ 'ਆਜ ਤੋ ਯੇ ਗਿਆ' ਕਹਿੰਦੇ ਹੋਏ ਨਜ਼ਰ ਆ ਰਹੇ ਹਨ । ਸਲਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਵਿਆਹ ਦੇ ਨੇੜੇ ਆਉਣ ਦੇ ਨਾਲ ਵਿੱਕੀ ਕੌਸ਼ਲ ਲੈ ਰਹੇ ਨੇ ਪੰਜਾਬੀ ਰੋਮਾਂਟਿਕ ਗੀਤਾਂ ਦਾ ਅਨੰਦ, ਐਕਟਰ ਦੀ ਕਾਰ ‘ਚ ਚੱਲ ਰਿਹਾ ਹੈ ਦਿਲਜੀਤ ਦੋਸਾਂਝ ਦਾ ‘CHAMPAGNE’ ਗੀਤ, ਦੇਖੋ ਵੀਡੀਓ

ਸਲਮਾਨ ਖ਼ਾਨ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸਦਾ ਬਾਡੀਗਾਰਡ ਸ਼ੇਰਾ ਫਿਲਮ 'ਅੰਤਿਮ' ਦੇ ਡਾਇਲਾਗ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਿਹਾ ਹੈ, ਉਹ ਕਹਿੰਦਾ ਹੈ, "ਜਿਨ ਦਿਨ ਇਸ ਸਰਦਾਰ ਕੀ ਹਟੇਗੀ ਉਸ ਦਿਨ ਸਭ ਕੀ ਫਟੇਗੀ ।" ਸ਼ੇਰਾ ਅਗਲੇ ਹੀ ਪਲ ਸਲਮਾਨ ਖ਼ਾਨ ਵੱਲ ਇਸ਼ਾਰਾ ਕਰਦੇ ਹੋਏ ਉਹੀ ਡਾਇਲਾਗ ਬੋਲਦਾ ਹੈ। ਸਲਮਾਨ ਨੂੰ ਪਤਾ ਲੱਗਾ ਕਿ ਸ਼ੇਰਾ ਨੇ ਪਹਿਲਾਂ ਉਸ ਵੱਲ ਇਸ਼ਾਰਾ ਕਰਕੇ ਇਹ ਡਾਇਲਾਗ ਨਹੀਂ ਬੋਲਿਆ ਸੀ। ਸ਼ੇਰਾ ਦੀ ਇਸ ਗੱਲ 'ਤੇ ਸਲਮਾਨ ਖ਼ਾਨ ਹੱਸਦੇ ਹੋਏ ਕਿਹਾ, 'ਆਜ ਤੋ ਯੇ ਗਿਆ'।

inside image of salman khan and shera

ਇਸ ਫ਼ਿਲਮ ‘ਚ ਸਲਮਾਨ ਖ਼ਾਨ ਦੇ ਓਪੀਜ਼ਿਟ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਨਜ਼ਰ ਆਏਗਾ । ਸਲਮਾਨ ਖ਼ਾਨ ਇਸ ਫ਼ਿਲਮ ‘ਚ ਇੱਕ ਸਰਦਾਰ ਪੁਲਿਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਇਹ ਫ਼ਿਲਮ ਅੱਜ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network