
ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਸਰਦਾਰਾਂ ‘ਤੇ ਕਈ ਫ਼ਿਲਮਾਂ ਬਣੀਆਂ ਹਨ ਅਤੇ ਬਣ ਰਹੀਆਂ ਹਨ । ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਦੀ ‘ਕੇਸਰੀ’ ਫ਼ਿਲਮ ਆਈ ਸੀ । ਜਿਸ ‘ਚ ਉਨ੍ਹਾਂ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰਾਂ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਹੈ । ਜਿਸ ‘ਚ ਸਲਮਾਨ ਖ਼ਾਨ (Salman Khan) ਦੀ ਫ਼ਿਲਮ ‘ਅੰਤਿਮ’ (Antim) ਵੀ ਸ਼ਾਮਿਲ ਹੈ ।ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਸਰਦਾਰ (Sardar) ਦਾ ਕਿਰਦਾਰ ਨਿਭਾਇਆ ਹੈ । ਇਸ ਕਿਰਦਾਰ ਨੂੰ ਲੈ ਕੇ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਉਤਸ਼ਾਹਿਤ ਹਨ । ਫ਼ਿਲਮ ‘ਚ ਸਲਮਾਨ ਖ਼ਾਨ ਸਿੱਖ ਪੁੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਕਾਕਾ ਕੌਤਕੀ ਦੇ ਦਿਹਾਂਤ ‘ਤੇ ਕਰਮਜੀਤ ਅਨਮੋਲ, ਬਿੰਨੂ ਢਿੱਲੋਂ ਸਣੇ ਕਈ ਅਦਾਕਾਰਾਂ ਨੇ ਜਤਾਇਆ ਦੁੱਖ
ਇੱਕ ਇੰਟਰਵਿਊ ਦੌਰਾਨ ਸਲਮਾਨ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਅਤੇ ਉਸ ਦੇ ਕਿਰਦਾਰ ਨੂੰ ਲੈ ਕੇ ਖੁੱਲ ਕੇ ਗੱਲਬਾਤ ਕੀਤੀ । ਸਲਮਾਨ ਖ਼ਾਨ ਦਾ ਕਹਿਣਾ ਸੀ ਕਿ ਪੱਗ ਬੰਨ ਕੇ ਇਹ ਤੁਹਾਨੂੰ ਨਿਸ਼ਚਿਤ ਤੌਰ ‘ਤੇ ਜ਼ਿੰਮੇਵਾਰੀ ਪ੍ਰਦਾਨ ਕਰਦੀ ਹੈ । ਜਦੋਂ ਤੁਸੀਂ ਪੱਗ ਬੰਨਦੇ ਹੋ ਤਾਂ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ।

ਸਲਮਾਨ ਨੇ ਅੱਗੇ ਕਿਹਾ, “ਪੱਗ ਬੰਨ੍ਹਣਾ ਅਤੇ ਇੱਕ ਸਰਦਾਰ ਦੀ ਭੂਮਿਕਾ ਨਿਭਾਉਣਾ, ਜੋ ਇੱਕ ਸਿਪਾਹੀ ਹੈ, ਇੱਕ ਵੱਡੀ ਜ਼ਿੰਮੇਵਾਰੀ ਹੈ। ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇੱਥੇ ਇੱਕ ਸੱਭਿਆਚਾਰ ਹੈ, ਇਸਦੇ ਨਾਲ ਇੱਕ ਨਿਸ਼ਚਿਤ ਨਿਮਰਤਾ ਜੁੜੀ ਹੋਈ ਹੈ।” ਦੱਸ ਦਈਏ ਕਿ ‘ਅੰਤਿਮ’ ਫ਼ਿਲਮ ‘ਚ ਸਲਮਾਨ ਖ਼ਾਨ ਰਾਜਵੀਰ ਸਿੰਘ ਨਾਂਅ ਦੇ ਸਿੱਖ ਕਿਰਦਾਰ ‘ਚ ਹੈ ।
View this post on Instagram
ਦੱਸ ਦਈਏ ਕਿ ਬਾਲੀਵੁੱਡ ਫ਼ਿਲਮਾਂ ‘ਚ ਪੰਜਾਬ ਅਤੇ ਪੰਜਾਬੀ ਕਲਚਰ ਦੇ ਨਾਲ ਜੁੜਿਆ ਕੰਟੈਂਟ ਵੱਡੇ ਪੱਧਰ ‘ਤੇ ਵਰਤਿਆ ਜਾ ਰਿਹਾ ਹੈ । ਬਾਲੀਵੁੱਡ ਦੀ ਕੋਈ ਹੀ ਫ਼ਿਲਮ ਅਜਿਹੀ ਹੋਵੇਗੀ । ਜਿਸ ‘ਚ ਕੋਈ ਪੰਜਾਬੀ ਗੀਤ ਇਸਤੇਮਾਲ ਨਾ ਕੀਤਾ ਜਾਂਦਾ ਹੋਵੇ ।ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਪਹਿਲਾਂ ਸਿੱਖਾਂ ਦੇ ਕਿਰਦਾਰਾਂ ਨੂੰ ਹਾਸੋਹੀਣੇ ਕਿਰਦਾਰਾਂ ਦੀ ਬਹੁਤਾਤ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ । ਪਰ ਦਿਨੋਂ ਦਿਨ ਇਹ ਧਾਰਨਾ ਬਦਲਦੀ ਜਾ ਰਹੀ ਹੈ ਅਤੇ ਸੰਜੀਦਾ ਕਿਰਦਾਰਾਂ ਵੀ ਨਿਭਾਏ ਜਾਣ ਲੱਗ ਪਏ ਹਨ ।