
ਅਦਾਕਾਰਾ ਭੂਮਿਕਾ ਚਾਵਲਾ (Bhumika Chawla ) ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਅਦਾਕਾਰਾ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਬਹੁਤ ਹੀ ਸਧਾਰਣ ਕੱਪੜਿਆਂ ‘ਚ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਹੁਤ ਹੀ ਸਾਦੇ ਕੱਪੜਿਆਂ ‘ਚ ਬਹੁਤ ਹੀ ਪਿਆਰੀ ਲੱਗ ਰਹੀ ਹੈ ।

ਹੋਰ ਪੜ੍ਹੋ : ਅਜੇ ਦੇਵਗਨ ਨੇ ਆਪਣੇ ਛੋਟੇ ਫੈਨ ਦੇ ਨਾਲ ਜਤਾਇਆ ਪਿਆਰ, ਸਿੰਘਮ ਸਟਾਈਲ ‘ਚ ਦਿਖਾਈ ਦਿੱਤਾ ਛੋਟਾ ਬੱਚਾ, ਵੇਖੋ ਵੀਡੀਓ
ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ‘ਨਿਰਜਲਾ’ ਦੇ ਕਿਰਦਾਰ ਦੇ ਨਾਲ ਸੁਰਖੀਆਂ ਵਟੋਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਸੇ ਫ਼ਿਲਮ ਦੇ ਨਾਲ ਭੂਮਿਕਾ ਲਾਈਮ-ਲਾਈਟ ‘ਚ ਆਈ ਸੀ । ਪਰ ਇਸ ਸ਼ੌਹਰਤ ਨੂੰ ਉਹ ਬਰਕਰਾਰ ਨਹੀਂ ਰੱਖ ਪਾਈ ਅਤੇ ਬਾਲੀਵੁੱਡ ਤੋਂ ਦੂਰ ਹੋ ਗਈ ਸੀ ।

ਹੋਰ ਪੜ੍ਹੋ : ਅਦਾਕਾਰਾ ਕਿਮੀ ਵਰਮਾ ਦੇ ਭਰਾ ਦੀ ਫ਼ਿਲਮ ‘ਨਿਸ਼ਾਨਾ’ ਜਲਦ ਹੋਣ ਜਾ ਰਹੀ ਰਿਲੀਜ਼, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ
ਹਾਲਾਂਕਿ ਉਹ ਹੁਣ ਮੁੜ ਤੋਂ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਉਣ ਵਾਲੀ ਹੈ । ਇਸ ਵੀਡੀਓ ‘ਚ ਅਦਾਕਾਰਾ ਬਿਨ੍ਹਾਂ ਮੇਕਅੱਪ ਤੋਂ ਦਿਖਾਈ ਦੇ ਰਹੀ ਹੈ।ਉਸ ਨੇ ਜੀਂਸ ਪਾਈ ਹੋਈ ਅਤੇ ਵਾਲਾਂ ਦੀ ਗੁੱਤ ਬਣਾਈ ਹੋਈ ਹੈ । ਉਸ ਨੇ ਸ਼ਾਲ ਲਿਆ ਹੋਇਆ ਹੈ ਅਤੇ ਉਸ ਦਾ ਬਹੁਤ ਹੀ ਸਾਦਗੀ ਭਰਿਆ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2000 ‘ਚ ਤੇਲਗੂ ਫ਼ਿਲਮ ਦੇ ਨਾਲ ਕੀਤੀ ਸੀ । ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ਦੇ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਭੂਮਿਕਾ ਨੇ ਅਭਿਸ਼ੇਕ ਬੱਚਨ ਦੇ ਨਾਲ ਫ਼ਿਲਮ ‘ਰਨ’ ‘ਚ ਵੀ ਕੰਮ ਕੀਤਾ ਹੈ ।
View this post on Instagram