ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੰਜੇ ਦੱਤ ਨੇ ਦੱਸਿਆ ਕਿਉਂ ਇੱਕ ਵਾਰ ਪਿਤਾ ਸੁਨੀਲ ਦੱਤ ਨੇ ਉਹਨਾਂ ਨੂੰ ਜੁੱਤੀਆਂ ਨਾਲ ਕੁੱਟਿਆ, ਇਹ ਸੀ ਵਜ੍ਹਾ

written by Rupinder Kaler | October 06, 2020 02:00pm

ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਸੰਜੇ ਦੱਤ ਦੀ ਹਾਲਤ ਹਰ ਦਿਨ ਵਿਗੜਦੀ ਜਾ ਰਹੀ ਹੈ । ਉਹਨਾਂ ਦੀ ਬਿਮਾਰੀ ਨੂੰ ਲੈ ਕੇ ਸੰਜੇ ਦੱਤ ਦੇ ਪ੍ਰਸ਼ੰਸਕ ਵੀ ਚਿੰਤਾ ਵਿੱਚ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਤੇ ਪਤਨੀ ਰਿਚਾ ਸ਼ਰਮਾ ਦੀ ਮੌਤ ਵੀ ਕੈਂਸਰ ਦੀ ਬਿਮਾਰੀ ਕਰਕੇ ਹੋਈ ਸੀ । ਫ਼ਿਲਹਾਲ ਅਸੀਂ ਉਮੀਦ ਕਰਦੇ ਹਾਂ ਕਿ ਸੰਜੇ ਦੱਤ ਛੇਤੀ ਹੀ ਠੀਕ ਹੋ ਜਾਣਗ ੇ ।

sanjay

ਹੋਰ ਪੜ੍ਹੋ

ਇਸ ਆਰਟੀਕਲ ਵਿੱਚ ਤੁਹਾਨੂੰ ਸੰਜੇ ਦੱਤ ਤੇ ਉਹਨਾਂ ਦੇ ਪਿਤਾ ਸੁਨੀਲ ਦੱਤ ਦਾ ਇੱਕ ਕਿੱਸਾ ਦੱਸਦੇ ਹਾਂ ਜਿਹੜਾ ਕਿ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ । ਸੁਨੀਲ ਦੱਤ ਸੰਜੇ ਦੱਤ ਨੂੰ ਬਹੁਤ ਪਿਆਰ ਕਰਦੇ ਸਨ, ਇਸ ਦੇ ਬਾਵਜੂਦ ਇੱਕ ਵਾਰ ਸੁਨੀਲ ਦੱਤ ਨੇ ਸੰਜੇ ਦੱਤ ਨੂੰ ਜੁੱਤੀਆਂ ਨਾਲ ਕੁੱਟਿਆ ਸੀ ।

sanjay

ਪਿੰਕਵਿਲਾ ਨੂੰ ਦਿੱਤੀ ਇੰਟਰਵਿਊ ਵਿੱਚ ਸੰਜੇ ਦੱਤ ਨੇ ਦੱਸਿਆ ਕਿ ‘ਉਹ ਚੋਰੀ ਚੋਰੀ ਆਪਣੇ ਕਮਰੇ ਵਿੱਚ ਸਿਗਰੇਟ ਪੀ ਰਹੇ ਸਨ, ਅਚਾਨਕ ਉਹਨਾਂ ਦੇ ਪਿਤਾ ਕਮਰੇ ਵਿੱਚ ਦਾਖਿਲ ਹੋ ਗਏ, ਫਿਰ ਕੀ ਸੀ ….ਉਹਨਾਂ ਨੇ ਆਪਣੀ ਜੁੱਤੀ ਲਾਹ ਲਈ ਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ’ ।

ਸੰਜੇ ਦੱਤ ਆਪਣੇ ਪਿਤਾ ਨੂੰ ਲੈ ਕੇ ਬਹੁਤ ਹੀ ਇਮੋਸ਼ਨਲ ਹਨ । ਭਾਵੇਂ ਸਰੀਰਕ ਤੌਰ ਤੇ ਸੁਨੀਲ ਦੱਤ ਸਾਡੇ ਵਿੱਚ ਮੌਜੂਦ ਨਹੀਂ, ਪਰ ਸੰਜੇ ਦੱਤ ਦੀਆਂ ਯਾਦਾਂ ਵਿੱਚ ਸੁਨੀਲ ਦੱਤ ਅੱਜ ਵੀ ਮੌਜੂਦ ਹਨ । ਉਹ ਅਕਸਰ ਆਪਣੇ ਪਿਤਾ ਦਾ ਜਿਕਰ ਆਪਣੀ ਇੰਟਰਵਿਊ ਵਿੱਚ ਕਰਦੇ ਹਨ ।

You may also like