ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਪਨਾ ਚੌਧਰੀ ਨੂੰ ਕਿਉਂ ਆਉਂਦਾ ਹੈ ਤਰਸ, ਦੇਖੋ ਵੀਡੀਓ

written by Aaseen Khan | March 27, 2019 05:19pm

ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਪਨਾ ਚੌਧਰੀ ਨੂੰ ਕਿਉਂ ਆਉਂਦਾ ਹੈ ਤਰਸ, ਦੇਖੋ ਵੀਡੀਓ : ਸਪਨਾ ਚੌਧਰੀ ਦੀ ਹਰ ਇੱਕ ਅਦਾ ਦਾ ਪੂਰਾ ਭਾਰਤ ਕਾਇਲ ਹੈ। ਰਿਐਲਟੀ ਸ਼ੋਅ ਬਿੱਗ ਬਾਸ ਨਾਲ ਚਰਚਾ 'ਚ ਆਈ ਸਪਨਾ ਚੌਧਰੀ ਦੇ ਜ਼ਿੰਦਗੀ ਦੇ ਕਈ ਅਹਿਮ ਪਹਿਲੂ ਹਨ ਜਿੰਨ੍ਹਾਂ ਤੋਂ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆਂ 'ਚ ਪਰਦਾ ਉੱਠੇਗਾ। ਜੀ ਹਾਂ ਹੋਸਟ ਮੁਨੀਸ਼ ਪੁਰੀ ਨਾਲ ਸਪਨਾ ਚੌਧਰੀ ਨੇ ਆਪਣੇ ਕਈ ਰਾਜ਼ ਖੋਲ੍ਹੇ ਹਨ ਜਿੰਨ੍ਹਾਂ 'ਚ ਕੁਝ ਦੀ ਝਲਕ ਇਹਨਾਂ ਵੀਡੀਓਜ਼ 'ਚ ਦੇਖਣ ਨੂੰ ਮਿਲ ਰਹੀ ਹੈ।


ਜਿਹੜੇ ਲੋਕ ਸਪਨਾ ਚੌਧਰੀ ਬਾਰੇ ਗਲਤ ਅਫਵਾਹਾਂ ਫੈਲਾਉਂਦੇ ਹਨ ਅਤੇ ਜਿਹੜੇ ਗਲਤ ਕਮੈਂਟ ਕਰਦੇ ਹਨ ਉਹਨਾਂ ਬਾਰੇ ਸਪਨਾ ਚੌਧਰੀ ਦਾ ਕਹਿਣਾ ਕੇ ਉਹਨਾਂ ਨੂੰ ਅਜਿਹੇ ਲੋਕਾਂ 'ਤੇ ਤਰਸ ਆਉਂਦਾ ਹੈ। ਅਤੇ ਕਦੇ ਵੀ ਅਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਉਹਨਾਂ ਬਾਰੇ ਕੁਝ ਜਾਣਦੇ ਹੀ ਹਨ। ਜਿਹੜੇ ਉਹਨਾਂ ਬਾਰੇ, ਉਹਨਾਂ ਦੇ ਸੁਭਾ ਅਤੇ ਮਿਹਨਤ ਬਾਰੇ ਜਾਣਦੇ ਹਨ ਜੇਕਰ ਉਹ ਕੁਝ ਗਲਤ ਬੋਲਦੇ ਹਨ ਤਾਂ ਉਹਨਾਂ ਨੂੰ ਜ਼ਰੂਰ ਦੁੱਖ ਲੱਗੇਗਾ।

ਹੋਰ ਵੇਖੋ : ਜਵਾਕਾਂ ਦੀ ਟਰੇਨ 'ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ

ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ

ਜਿਹੜੇ ਉਹਨਾਂ ਦੇ ਡਾਂਸ ਦੇ ਫੈਨ ਹਨ ਉਹਨਾਂ ਲਈ ਸਪਨਾ ਚੌਧਰੀ ਨੇ ਡਾਂਸ ਦੀ ਕਲਾਸ ਲਗਾਈ ਹੈ ਜਿਸ 'ਚ ਉਹ ਠੁਮਕੇ ਮਾਰਨੇ ਸਿਖਾ ਰਹੇ ਹਨ। ਸਪਨਾ ਚੌਧਰੀ ਨਾਲ ਇਹ ਸਾਰੀ ਮਸਤੀ ਦੇਖਣ ਲਈ ਦੇਖਣਾ ਨਾਲ ਭੁੱਲਣਾ ਦੁਨੀਆਂ ਦਾ ਨੰਬਰ 1 ਪੰਜਾਬੀ ਐਂਟਰਟੇਨਮੈਂਟ ਸ਼ੋਅ ਰੰਗਲੀ ਦੁਨੀਆਂ ਜਿਹੜਾ ਪੀਟੀਸੀ ਪੰਜਾਬੀ 'ਤੇ ਵੀਰਵਾਰ (28 ਮਾਰਚ) ਰਾਤੀ 9 ਵਜੇ ਦਿਖਾਇਆ ਜਾਣਾ ਹੈ। ਸੋ ਜੇਕਰ ਤੁਸੀਂ ਵੀ ਸਪਨਾ ਚੌਧਰੀ ਦੇ ਫੈਨ ਹੋ ਤਾਂ ਉਹਨਾਂ ਦੀ ਜ਼ਿੰਦਗੀ ਦੀਆਂ ਇਹ ਖਾਸ ਗੱਲਾਂ ਜਾਨਣ ਲਈ ਦੇਖੋ ਰੰਗਲੀ ਦੁਨੀਆਂ ਐਂਕਰ ਮੁਨੀਸ਼ ਪੁਰੀ ਦੇ ਨਾਲ।

You may also like