ਕਾਲੇ ਰੰਗ ਦੇ ਸੂਟ ‘ਚ ਸਪਨਾ ਚੌਧਰੀ ਨੇ ਹਰਿਆਣਵੀਂ ਡਾਂਸ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਸਪਨਾ ਦੇ ਡਾਂਸ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ

written by Lajwinder kaur | February 18, 2022

ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Chaudhary) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਸਪਨਾ ਚੌਧਰੀ ਜਿੱਥੇ ਆਪਣੇ ਡਾਂਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਜਦੋਂ ਵੀ ਉਹ ਸਟੇਜ 'ਤੇ ਆਈ ਹੈ, ਉਸ ਨੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹੈ। ਸਪਨਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

ਹੋਰ ਪੜ੍ਹੋ : ਗੀਤਾ ਬਸਰਾ ਨੇ ਆਪਣੀ ਧੀ ਹਿਨਾਇਆ ਦੇ ਪਹਿਲੇ ਦਿਨ ਸਕੂਲ ਜਾਣ ਦੀ ਖੁਸ਼ੀ ਕੀਤੀ ਸਾਂਝੀ, ਕਿਹਾ- ‘ਦੋ ਸਾਲਾਂ ਤੋਂ ਇਸ ਦਿਨ ਦਾ ਕਰ ਰਹੇ ਸੀ ਇੰਤਜ਼ਾਰ’

Sapna Choudhary image From instagram

ਹਾਲ ਹੀ 'ਚ ਸਪਨਾ ਚੌਧਰੀ ਦਾ ਨਵਾਂ ਮਿਊਜ਼ਿਕ ਵੀਡੀਓ 'ਹਿਚਕੀ' ਰਿਲੀਜ਼ ਹੋਇਆ ਹੈ। ਮਿਊਜ਼ਿਕ ਵੀਡੀਓ 'ਚ ਸਪਨਾ ਚੌਧਰੀ ਨੇ ਘੱਗਰਾ-ਚੋਲੀ ਪਾ ਕੇ ਅਦਾਕਾਰੀ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ 'ਚ ਸਪਨਾ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਮਿਊਜ਼ਿਕ ਵੀਡੀਓ ਦੀ ਸਫਲਤਾ ਤੋਂ ਬਾਅਦ ਸਪਨਾ ਨੇ ਇਸ ਗੀਤ ਤੇ ਆਪਣੀ ਇੰਸਟਾ ਰੀਲ ਬਣਾਈ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਮਿਊਜ਼ਿਕ ਵੀਡੀਓ ਨੂੰ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਸਪਨਾ ਚੌਧਰੀ ਨੇ 'ਬਾਲਮ ਕੀ ਯਾਦ ਮੈਂ ਐਵੇਂ ਹਿਚਕੀ' 'ਤੇ ਇੰਸਟਾ ਰੀਲ ਬਣਾਈ ਹੈ। ਕਾਲੇ ਰੰਗ ਦੇ ਸੂਟ ਚ ਨਜ਼ਰ ਆ ਰਹੀ ਸਪਨਾ ਚੌਧਰੀ ਦਰਸ਼ਕਾਂ ਦੇ ਦਿਲਾਂ ਉੱਤੇ ਛੂਰੀਆਂ ਚਲਾ ਰਹੀ ਹੈ। ਕੁਝ ਹੀ ਸਮੇਂ ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Sapna Choudhary Latest dance video viral on social media

ਜੇ ਗੱਲ ਕਰੀਏ ਸਪਨਾ ਚੌਧਰੀ ਦੀ ਤਾਂ ਉਹ ਬੈਕ ਟੂ ਬੈਕ ਆਪਣੇ ਮਿਊਜ਼ਿਕ ਵੀਡੀਓਜ਼ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਰਹੀ ਹੈ। ਦਰਸ਼ਕਾਂ ਵੱਲੋਂ ਸਪਨਾ ਦੇ ਹਰ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਅਦਾਕਾਰਾ ਸਪਨਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ਉੱਤੇ 4.7 ਮਿਲੀਅਨ ਲੋਕ ਫਾਲੋ ਕਰਦੇ ਨੇ।

 

 

View this post on Instagram

 

A post shared by Sapna Choudhary (@itssapnachoudhary)

You may also like