ਸਾਰਾ ਗੁਰਪਾਲ ਨੇ ਵੀਡੀਓ ਸਾਂਝਾ ਕਰਕੇ ਰਿਆਲਟੀ ਸ਼ੋਅ ‘ਬਿੱਗ ਬੌਸ’ ਬਾਰੇ ਕੀਤੇ ਕਈ ਖੁਲਾਸੇ
ਸਾਰਾ ਗੁਰਪਾਲ ਨੇ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਕਈ ਖੁਲਾਸੇ ਕੀਤੇ ਹਨ । ਸਾਰਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਉਹਨਾਂ ਨੇ ਸੀਨੀਅਰਜ਼ ਦੇ ਫੈਂਸਲੇ ਨੂੰ ਅਨਫੇਅਰ ਦੱਸਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੱਗ ਬੌਸ ਨੇ ਘਰ ਦੇ ਸੀਨੀਅਰਜ਼ ਯਾਨੀ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖਾਨ ਨੂੰ ਇੱਕ ਪਾਵਰ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਇੱਕ ਕੰਟੈਸਟੇਂਟ ਨੂੰ ਘਰ ਤੋਂ ਬਾਹਰ ਕੱਢਣ ਦਾ ਅਧਿਕਾਰ ਮਿਲਿਆ।
ਹੋਰ ਪੜ੍ਹੋ :
ਇਸੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੇ ਸਾਰਾ ਗੁਰਪਾਲ ਨੂੰ ਘਰ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਇਲਾਵਾ ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਨਿੱਕੀ ਤੰਬੋਲੀ ਨੇ ਟਾਸਕ ਦੌਰਾਨ ਸਾਰਾ ਗੁਰਪਾਲ 'ਤੇ ਆਪਣੇ ਨੇਲਸ ਨਾਲ ਹਮਲਾ ਕੀਤਾ ਹੈ।
ਇਸ ਦੌਰਾਨ, ਨਿੱਕੀ ਦੇ ਨੇਲਸ ਸਾਰਾ ਦੀਆਂ ਅੱਖਾਂ 'ਤੇ ਇੰਨੀ ਬੁਰੀ ਤਰ੍ਹਾਂ ਲੱਗੇ ਕਿ ਸਾਰਾ ਜ਼ਖਮੀ ਹੋ ਗਈ। ਇਸ ਦੇ ਨਾਲ ਹੀ ਸਾਰਾ ਗੁਰਪਾਲ ਦੀਆਂ ਜ਼ਖਮੀ ਅੱਖਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਸਾਰਾ ਗੁਰਪਾਲ ਅੱਖਾਂ ਦੇ ਇਲਾਜ਼ ਲਈ ਘਰ ਪਰਤੀ ਹੈ ।