
ਹਰ ਇੱਕ ਪੰਜਾਬੀ ਦੇ ਅੰਦਰ ਪਿੰਡ ਵੱਸਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਸਰਦਾਰ ਸੋਹੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਉਹ ਆਪਣੇ ਛੋਟੇ ਭਰਾ ਦੇ ਨਾਲ ਨਜ਼ਰ ਆ ਰਹੇ ਨੇ।


ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੈਂ ਤੇ ਮੇਰਾ ਛੋਟਾ ਵੀਰ ਸ੍ਰ. ਰਣਜੀਤ ਸਿੰਘ ਸੋਹੀ ਪਿੰਡ ਵਾਲ਼ੀ ਮੋਟਰ ਤੇ...’ । ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ। ਐਕਟਰ ਰਾਣਾ ਰਣਬੀਰ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਜੇ ਗੱਲ ਕਰੀਏ ਸਰਦਾਰ ਸੋਹੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਨੇ। ਉਹ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦੇ ਚੁੱਕੇ ਨੇ। ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੰਦੇ ਨੇ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਭਾਵੇਂ ਉਹ ਕਮੇਡੀ ਹੋਣ ਜਾਂ ਫਿਰ ਸੰਜੀਦਾ ਜਾਂ ਫਿਰ ਨੈਗਟਿਵ ਕਿਰਦਾਰ ਕਿਉਂ ਨਾ ਹੋਵੇ ਸਭ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ । ਉਹ ਦਿੱਗਜ ਐਕਟਰ ਹੋਣ ਦੇ ਬਾਵਜੂਦ ਅੱਜ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ । ਜਿਸ ਕਰਕੇ ਉਹ ਅਕਸਰ ਖੇਤਾਂ ‘ਚ ਕੰਮ ਕਰਦੇ ਹੋਏ ਨਜ਼ਰ ਆ ਜਾਂਦੇ ਨੇ ।

View this post on Instagram