
ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ। ਇਸ ਵਾਰ ਉਹ ਜੋਸ਼ੀਲੇ ਗੀਤਾਂ ਦੇ ਚੜ੍ਹਦੀ ਕਲਾਂ ਚ ਰਹਿਣ ਵਾਲੇ ਗੀਤਾਂ ਦੇ ਨਾਲ ਪੰਜਾਬੀਆਂ ਦੇ ਹੌਸਲੇ ਬੁਲੰਦ ਕਰ ਰਹੇ ਨੇ। ਜੀ ਹਾਂ ਉਹ “ਫ਼ਤਹਿ ਇਬਾਰਤ” ਟਾਈਟਲ ਹੇਠ ਨਵਾਂ ਟਰੈਕ ਲੈ ਕੇ ਆਏ ਨੇ।

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਛੋਟਾ ਜਿਹਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘𝐅𝐀𝐓𝐄𝐇 𝐈𝐁𝐀𝐑𝐀𝐓📜#Released📯
ਜੇ ਸਾਡੀ ਤਕ਼ਦੀਰ ‘ਚ “ਫ਼ਤਹਿ ਇਬਾਰਤ”ਲਿਖੀ ਹੋਈ
ਤਾਂ ਫਿਰ ਰੱਬ ਨੇ ਕ਼ਦਮਾਂ ਨੂੰ ਵੀ ਡੋਲਣ ਨਹੀਂ ਦੇਣਾ’ ।
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Garry Rajowal ਨੇ ਤਿਆਰ ਕੀਤਾ ਹੈ।

ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਾਕਮਾਲ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਕਾਫੀ ਐਕਟਿਵ ਨੇ । ਉਹ ਅਖੀਰਲੀ ਵਾਰ ‘ਇੱਕੋ ਮਿੱਕੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਏਨੀਂ ਦਿਨੀ ਉਹ ਆਪਣੀ ਨਵੀਂ ਫ਼ਿਲਮ ‘ਕਲੀ ਜੋਟਾ’ ਉੱਤੇ ਕੰਮ ਕਰ ਰਹੇ ਨੇ।