ਵਿਦੇਸ਼ ‘ਚ ਪ੍ਰੀਤ ਹਰਪਾਲ ਦੇ ਘਰ ਪਹੁੰਚੀ ਸਤਿੰਦਰ ਸੱਤੀ, ਪ੍ਰੀਤ ਹਰਪਾਲ ਨੇ ਕਿਹਾ ‘ਬਿਗਾਨੇ ਦੇਸ਼ ‘ਚ ਆਪਣੇ ਲੋਕਾਂ ਨੂੰ ਮਿਲ ਕੇ ਬੜਾ ਚੰਗਾ ਲੱਗਦਾ’

written by Shaminder | October 18, 2022 02:13pm

ਪ੍ਰੀਤ ਹਰਪਾਲ (Preet Harpal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੇ ।ਇਸ ਵੀਡੀਓ ‘ਚ ਉਹ ਸਤਿੰਦਰ ਸੱਤੀ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਹਰਪਾਲ ਨੇ ਸਤਿੰਦਰ ਸੱਤੀ ਦੀ ਤਾਰੀਫ ਵੀ ਕੀਤੀ ਹੈ । ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ ।‘ਬਹੁਤ ਮਿਹਨਤੀ ਤੇ ਚੰਗਾ ਸੁਭਾਅ ਹੈ ਸਤਿੰਦਰ ਦਾ।

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਖੇਤਾਂ ਤੋਂ ਤਸਵੀਰ ਕੀਤੀ ਸਾਂਝੀ, ਨਵੇਂ ਗੀਤ ‘ਕੱਲਮ ਕੱਲਾ’ ਦਾ ਕੀਤਾ ਐਲਾਨ

ਬਹੁਤ ਚੰਗਾ ਲੱਗਦਾ ਬਿਗਾਨੇ ਦੇਸ਼ ‘ਚ ਆਪਣੇ ਲੋਕਾਂ ਨੂੰ ਮਿਲ ਕੇ, ਧੰਨਵਾਦ ਮੇਰੇ ਘਰ ਆਉਣ ਦੇ ਲਈ’। ਸਤਿੰਦਰ ਸੱਤੀ ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

preet harpal

ਹੋਰ ਪੜ੍ਹੋ : ਮੀਕਾ ਸਿੰਘ ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਰੱਖਦੇ ਹਨ ਸ਼ੌਂਕ, ਆਪਣੇ ਫਾਰਮ ਹਾਊਸ ‘ਤੇ ਰੱਖੀਆਂ ਹਨ ਕਈ ਗਊਆਂ

ਉਹ ਜਿੱਥੇ ਇੱਕ ਵਧੀਆ ਐਂਕਰ ਹਨ, ਉੱਥੇ ਹੀ ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਆਪਣੇ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਵੀ ਜਾਣੀ ਜਾਂਦੀ ਹੈ । ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Satinder Satti

ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਪ੍ਰੀਤ ਹਰਪਾਲ ਨੇ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Harpal Singh (@preet.harpal)

You may also like