
ਸਤਿੰਦਰ ਸੱਤੀ (Satinder Satti) ਅਕਸਰ ਮੋਟੀਵੇਸ਼ਨਲ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਚੰਗੀ ਸਿਹਤ ਦਾ ਰਾਜ਼ ਸਭ ਦੇ ਨਾਲ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਟਿਪਸ ਨੂੰ ਜ਼ਰੂਰ ਆਪਣੀ ਜ਼ਿੰਦਗੀ ‘ਚ ਅਪਣਾਓ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਇਸ ਵੀਡੀਓ ‘ਚ ਅਦਾਕਾਰਾ ਦੱਸ ਰਹੀ ਹੈ ਕਿ ਪੰਜਾਬੀਆਂ ‘ਚ ਭਾਰ ਵੱਧਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈ ਕਿ ਅਕਸਰ ਘਰ ‘ਚ ਚਾਹ ਦੇ ਨਾਲ ਮੱਠੀ, ਬਿਸਕੁਟ ਜਾਂ ਫਿਰ ਕੁਝ ਹੋਰ ਖਾ ਲੈਂਦੇ ਹਨ । ਪਰ ਤੁਸੀਂ ਬੇਕਰੀ ਵਾਲੀਆਂ ਚੀਜ਼ਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਖਾ ਸਕਦੇ ਹੋ ।

ਹੋਰ ਪੜ੍ਹੋ : ਗਾਇਕਾ ਕਮਲਜੀਤ ਨੀਰੂ ਨੇ ਆਪਣੇ ਪੁੱਤਰ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਨਵ-ਵਿਆਹੀ ਜੋੜੀ ਦੇ ਨਾਲ ਆਈ ਨਜ਼ਰ
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹ ਦੇ ਨਾਲ ਹਮੇਸ਼ਾ ਖਜੂਰ ਖਾਂਦੀ ਹੈ ਕਿਉਂਕਿ ਇਹ ਉਸ ਨੂੰ ਐਨਰਜੀ ਦਿੰਦੀ ਹੈ ।ਇਸ ਤੋਂ ਇਲਾਵਾ ਸਤਿੰਦਰ ਸੱਤੀ ਨੇ ਕਿਹਾ ਕਿ ਬੇਕਰੀ ਵਾਲੀਆਂ ਚੀਜ਼ਾਂ ਤੋਂ ਇਲਾਵਾ ਭੁੱਜੇ ਛੋਲੇ ਵੀ ਖਾਧੇ ਜਾ ਸਕਦੇ ਹਨ ।
ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਕਾਮਯਾਬ ਐਂਕਰ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰਾ ਵੀ ਹੈ । ਉਸ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਕਈ ਸ਼ੋਅਜ਼ ਉਨ੍ਹਾਂ ਨੇ ਹੋਸਟ ਕੀਤੇ ਹਨ ਅਤੇ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ।
View this post on Instagram