 Trending:
Trending:
						 
            
					ਸਤਵਿੰਦਰ ਬਿੱਟੀ ਨੇ ਬੱਚੇ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈ
ਗਾਇਕਾ ਸਤਵਿੰਦਰ ਬਿੱਟੀ (Satwinder Bitti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਗਾਇਕਾ ਨਜ਼ਰ ਆ ਰਹੇ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਇੱਕ ਵਾਇਸ ਓਵਰ ਵੀ ਚੱਲ ਰਿਹਾ ਹੈ । ਜਿਉਂ ਹੀ ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਲੋਕ ਗਾਇਕਾ ਨੂੰ ਵਧਾਈਆਂ ਦੇਣ ਲੱਗ ਪਏ ।
 Image Source : Instagram
 Image Source : Instagram
ਹੋਰ ਪੜ੍ਹੋ : ਈਸ਼ਾ ਦਿਓਲ ਨੇ ਜਨਮ ਦਿਨ ‘ਤੇ ਆਸ਼ੀਰਵਾਦ ਦੇਣ ਲਈ ਮਾਪਿਆਂ ਤੇ ਦੋਸਤਾਂ ਦਾ ਪੋਸਟ ਪਾ ਕੇ ਕੀਤਾ ਧੰਨਵਾਦ, ਸਾਂਝੀਆਂ ਕੀਤੀਆਂ ਤਸਵੀਰਾਂ
ਕਈਆਂ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਅਤੇ ਕਈਆਂ ਨੇ ਸਤਵਿੰਦਰ ਬਿੱਟੀ ਨੂੰ ਵਧਾਈ ਦਿੱਤੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ।ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗਾਇਕਾ ਦੇ ਪੁੱਤਰ ਦੇ ਛੋਟੇ ਹੁੰਦਿਆਂ ਦੀ ਤਸਵੀਰ ਹੈ ।
 Image Source : Instagram
 Image Source : Instagram
ਸਤਵਿੰਦ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਗਾਇਕੀ ਦੇ ਖੇਤਰ ‘ਚ ਆਪਣੀ ਜਗ੍ਹਾ ਬਨਾਉਣ ਵਾਲੀ ਸਤਵਿੰਦਰ ਬਿੱਟੀ ਇੱਕ ਬਿਹਤਰੀਨ ਹਾਕੀ ਦੀ ਖਿਡਾਰਨ ਵੀ ਰਹਿ ਚੁੱਕੇ ਹਨ ।
 image From instagram
 image From instagram
ਪਰ ਕਿਸੇ ਕਾਰਨ ਕਾਲਜ ‘ਚ ਹਾਕੀ ਦੀ ਟੀਮ ‘ਚ ਉਨ੍ਹਾਂ ਨੂੰ ਨਹੀਂ ਸੀ ਚੁਣਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦਾ ਰੁਖ ਕੀਤਾ ।
View this post on Instagram
 
					 
					 
					 
					