ਸਤਵਿੰਦਰ ਬੁੱਗਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਕੀ ਤੁਹਾਨੂੰ ਯਾਦ ਆਇਆ ਇਹ ਗੀਤ, ਕਮੈਂਟ ਕਰਕੇ ਦੱਸੋ ਨਾਂਅ
ਸਤਵਿੰਦਰ ਬੁੱਗਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਕੀ ਤੁਹਾਨੂੰ ਯਾਦ ਆਇਆ ਇਹ ਗੀਤ, ਕਮੈਂਟ ਕਰਕੇ ਦੱਸੋ ਨਾਂਅ
ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਸਤਵਿੰਦਰ ਬੁੱਗਾ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਆਪਣੀ ਇੱਕ ਪੁਰਾਣੀ ਯਾਦ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ।
image source- facebook
image source- facebook
ਉਨ੍ਹਾਂ ਨੇ ਆਪਣੀ ਪੁਰਾਣੀ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਫੋਟੋ 'ਚ ਉਹ ਬਾਲੀਵੁੱਡ ਐਕਟਰ ਰਾਹੁਲ ਦੇਵ ਤੇ ਉਸ ਸਮੇਂ ਦੀ ਫੇਮਸ ਐਕਟਰੈੱਸ ਸਨੋਬਰ ਕਬੀਰ (Sanober Kabir) ਦੇ ਨਾਲ ਨਜ਼ਰ ਆ ਰਹੇ ਨੇ । ਜੀ ਹਾਂ ਕੀ ਤੁਸੀਂ ਇਸ ਗੀਤ ਦੇ ਬਾਰ ਚ ਦੱਸ ਸਕਦੇ ਹੋ । ਚੱਲੋ ਅਸੀਂ ਹੀ ਦੱਸ ਦਿੰਦੇ ਹਾਂ ਇਹ ਸਤਵਿੰਦਰ ਬੁੱਗਾ ਦਾ ਸੁਪਰ ਹਿੱਟ ਗੀਤ ਇਸ਼ਕ-ਇਸ਼ਕ (Ishq Ishq) ਹੈ। ਇਹ ਗੀਤ ਅੱਜ ਵੀ ਲੋਕਾਂ ਦੇ ਜ਼ਹਿਨ ਚ ਤਾਜ਼ਾ ਹੈ।
image source- facebook
ਦਰਸ਼ਕਾਂ ਨੂੰ ਸਤਵਿੰਦਰ ਬੁੱਗਾ ਦੀ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ। ਦੱਸ ਦਈਏ ਗਾਇਕ ਸਤਵਿੰਦਰ ਬੁੱਗਾ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਹ ਪਾਗਲ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸ ਦੀ ਜਾਣਕਾਰੀ ਸਤਵਿੰਦਰ ਬੁੱਗਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਹੈ। ਸਤਵਿੰਦਰ ਬੁੱਗਾ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਸਨ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
