ਦੇਖੋ ਵੀਡੀਓ: ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘Satyameva Jayate 2’ ਦਾ ਨਵਾਂ ਗੀਤ ‘Tenu Lehenga’, ਗੀਤ ਛਾਇਆ ਟਰੈਂਡਿੰਗ ‘ਚ

written by Lajwinder kaur | November 05, 2021

ਪੰਜਾਬੀ ਮਿਊਜ਼ਿਕ ਦਾ ਬਾਲੀਵੁੱਡ ਜਗਤ ‘ਚ ਪੂਰਾ ਬੋਲ ਬਾਲਾ ਹੈ। ਜਿਸਦੇ ਚੱਲਦੇ ਜਾਨ ਅਬ੍ਰਾਹਮ ਦੀ ਆਉਣ ਵਾਲੀ ਨਵੀਂ ਫ਼ਿਲਮ ‘ਸਤਯਮੇਵ ਜਯਤੇ-2’ (Satyameva Jayate 2) ਦਾ ਨਵਾਂ ਗੀਤ ਜੱਸ ਮਾਣਕ (Jass Manak) ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਦੀਵਾਲੀ ਦੀ ਪੂਜਾ, ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਦੀਵਾਲੀ

jass mank new song tenu lehenga song out in bollywood movie

ਜੀ ਹਾਂ ਫ਼ਿਲਮ ਦਾ ਨਵਾਂ ਗੀਤ ਤੈਨੂੰ ਲਹਿੰਗਾ (Tenu lehenga) ਪੰਜਾਬੀ ਗਾਇਕ ਜੱਸ ਮਾਣਕ ਦੀ ਮਿੱਠੀ ਆਵਾਜ਼ ਚ ਰਿਲੀਜ਼ ਹੋਇਆ ਹੈ। ਇਸ ਗੀਤ ਚ ਉਨ੍ਹਾਂ ਦੇ ਨਾਲ ਗਾਇਕੀ ‘ਚ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ ਫੀਮੇਲ ਗਾਇਕਾ Zahrah S Khan । ਨਿਊ ਵਰਜ਼ਨ ਵਾਲੇ ਇਸ ਗੀਤ ਦੇ ਬੋਲ Tanishk Bagchi ਨੇ ਲਿਖੇ ਹਨ। ਇਸ ਗੀਤ ਨੂੰ ਜਾਨ ਅਬ੍ਰਾਹਮ ਅਤੇ ਦਿਵਿਆ ਖੋਸਲਾ ਕੁਮਾਰ ਉੱਤੇ ਫਿਲਮਾਇਆ ਗਿਆ ਹੈ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਸੈਲੀਬ੍ਰੇਟ ਕਰਦੇ ਨਜ਼ਰ ਆਏ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ, ਦੇਖੋ ਤਸਵੀਰਾਂ

inside image of john and diwaya

ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। Satyameva Jayate 2 ਪਹਿਲੇ ਭਾਗ ਦੀ ਤਰ੍ਹਾਂ, ਦੂਜਾ ਭਾਗ ਵੀ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਸਬੰਧਤ ਹੈ। ਪੁਲਿਸ ਅਤੇ ਸਿਆਸਤਦਾਨਾਂ ਤੋਂ ਲੈ ਕੇ ਉਦਯੋਗਪਤੀਆਂ ਅਤੇ ਇੱਕ ਆਮ ਆਦਮੀ ਤੱਕ, ਫ਼ਿਲਮ ਹਰ ਕਿਸੇ ਦੇ ਜੀਵਨ ਵਿੱਚ ਭ੍ਰਿਸ਼ਟਾਚਾਰ ਦੀ ਖੋਜ ਕਰੇਗੀ। ਇਹ ਫ਼ਿਲਮ 25 ਨਵੰਬਰ ਨੂੰ ਸਿਨੇਮਾ ਘਰਾਂ ਦੀ ਰੌਣਕ ਬਣਨ ਜਾ ਰਹੀ ਹੈ। ਦੱਸ ਦਈਏ ਜੱਸ ਮਾਣਕ ਇਸ ਤੋਂ ਪਹਿਲਾਂ ਵੀ ‘ਸਰਦਾਰ ਕਾ ਗ੍ਰੈਂਡਸਨ’ ਫ਼ਿਲਮ ‘ਚ ‘ਜੀ ਨਹੀਂ ਕਰਦਾ’ ਗੀਤ ਗਾ ਚੁੱਕੇ ਨੇ।

 

 

 

You may also like