Saunkan Saunkne Success Party: ਐਮੀ ਵਿਰਕ ਦੀ ਦਿੱਤੀ ਪਾਰਟੀ ‘ਚ ਸ਼ਾਮਿਲ ਹੋਏ ਕਈ ਨਾਮੀ ਕਲਾਕਾਰ
Saunkan Saunkne Success Party: ਐਮੀ ਵਿਰਕ ਦੀ ਦਿੱਤੀ ਪਾਰਟੀ ‘ਚ ਸ਼ਾਮਿਲ ਹੋਏ ਕਈ ਨਾਮੀ ਕਲਾਕਾਰ
Saunkan Saunkne Success Party: ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਜੋ ਕਿ ਏਨੀਂ ਦਿਨੀਂ ਫੁੱਲੇ ਨਹੀਂ ਸਮਾਂ ਰਹੇ। ਇਸ ਦੀ ਵਜ੍ਹਾ ਹੈ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ ਜੋ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਐਮੀ ਵਿਰਕ ਦੇ ਨਾਲ ਨਿਮਰਤ ਖਹਿਰਾ, ਸਰਗੁਣ ਮਹਿਤਾ ਨਜ਼ਰ ਆ ਰਹੀਆਂ ਹਨ। ਫ਼ਿਲਮ ਦੀ ਸ਼ਾਨਦਾਰ ਕਾਮਯਾਬੀ ਦੀ ਖੁਸ਼ੀ ਮਨਾਉਂਦੇ ਹੋਏ ਐਮੀ ਵਿਰਕ ਨੇ ਪਾਰਟੀ ਰੱਖੀ ਸੀ। ਇਸ ਪਾਰਟੀ ਗਿੱਪੀ ਗਰੇਵਾਲ, ਹੈਪੀ ਰਾਏਕੋਟੀ, ਮਨਕਿਰਤ ਔਲਖ, ਰੇਸ਼ਮ ਸਿੰਘ ਅਨਮੋਲ, ਪਰਮੀਸ਼ ਵਰਮਾ ਤੋਂ ਲੈ ਕੇ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ ਸਨ। ਸੋਸ਼ਲ ਮੀਡੀਆ ਉੱਤੇ ਇਸ ਪਾਰਟੀ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
Image Source: YouTube
ਖੁਦ ਐਮੀ ਵਿਰਕ ਨੇ ਆਪਣੇ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਬਰਦੀਪ ਸਿੰਘ ਨਾਲ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਅੰਬਰਦੀਪ ਦਾ ਧੰਨਵਾਦ ਵੀ ਕੀਤਾ ਹੈ।

ਰੋਮਾਂਟਿਕ ਕਾਮੇਡੀ-ਪਰਿਵਾਰਕ ਡਰਾਮਾ ਵਾਲੀ ਸੌਂਕਣ ਸੌਂਕਣੇ ਫ਼ਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਵੱਖਰੇ ਵਿਸ਼ੇ ਉੱਤੇ ਬਣੀ ਇਹ ਫ਼ਿਲਮ 13 ਮਈ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੀ, ਜਿਸ ਤੋਂ ਬਾਅਦ ਸਫਲਤਾ ਪੂਰਕ ਹੁਣ ਤੀਜੇ ਹਫਤੇ ‘ਚ ਪ੍ਰਵੇਸ਼ ਕਰ ਗਈ ਹੈ।

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸ਼ੇਰ ਬੱਗਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਮੀ ਵਿਰਕ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਦੇ ਨਾਲ ਕਈ ਹਿੰਦੀ ਫ਼ਿਲਮਾਂ ਹਨ। ਬਹੁਤ ਜਲਦ ਉਹ ਵਿੱਕੀ ਕੌਸ਼ਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋੋਏ ਨਜ਼ਰ ਆਉਣਗੇ।
ਹੋਰ ਪੜ੍ਹੋ : ਨੀਰੂ ਬਾਜਵਾ, ਜੈਜ਼ੀ ਬੀ, ਰਾਣਾ ਰਣਬੀਰ ਸਟਾਰਰ ਫ਼ਿਲਮ ‘Snowman’ ਦੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
