
Saunkan Saunkne Title Song: ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਸੌਂਕਣ ਸੌਂਕਣੇ’ (Saunkan Saunkne) ਦਾ ਇੱਕ ਹੋਰ ਸ਼ਾਨਦਾਰ ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਗਿਆ ਹੈ। ਇਹ ਗੀਤ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਗੀਤ ਨੂੰ ਨਿਮਰਤ ਖਹਿਰਾ, ਸਰਗੁਣ ਮਹਿਤਾ ਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਹੈ। ਜੇ ਗੱਲ ਕਰੀਏ ਗਾਇਕੀ ਦੀ ਤਾਂ ਇਸ ਗਾਣੇ ਨੂੰ ਆਵਾਜ਼ਾਂ ਦਿੱਤੀਆਂ ਨੇ ਖੁਦ ਐਮੀ ਵਿਰਕ, ਨਿਮਰਤ ਖਹਿਰਾ ਤੇ ਮਿਸ ਪੂਜਾ ਨੇ। ਇਸ ਗੀਤ 'ਚ ਤਿੰਨ ਜਣਿਆਂ ਦੀ ਜੁਗਲਬੰਦੀ ਸੁਣਨ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ Rony Ajnali ਤੇ Gill Machhrai ਨੇ ਮਿਲਕੇ ਲਿਖੇ ਨੇ।

ਗਾਣੇ ਨੂੰ ਸ਼ਾਨਦਾਰ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਨੇ ਦੇਸੀ ਕਰਿਊ ਵਾਲਿਆਂ ਨੇ। ਗੀਤ ਦਾ ਵੀਡੀਓ ਬਹੁਤ ਹੀ ਮਜ਼ੇਦਾਰ ਹੈ, ਜਿਸ 'ਚ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਸੌਂਕਣ ਸੌਂਕਣੇ ਬਣਕੇ ਲੜਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਰ ਦਿਲਚਸਪ ਐਂਗਲ ਹੈ ਐਮੀ ਵਿਰਕ ਦਾ, ਜੋ ਕਿ ਦੋ ਵਿਆਹ ਕਰਵਾ ਕਰਕੇ ਦੋ ਔਰਤਾਂ ਦੀ ਲੜਾਈ 'ਚ ਫਸ ਜਾਂਦਾ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
ਇਹ ਇਕ ਰੋਮਾਂਟਿਕ ਕਾਮੇਡੀ-ਪਰਿਵਾਰਕ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਵੱਖਰੇ ਵਿਸ਼ੇ ਉੱਤੇ ਬਣੀ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵੀ ਬਹੁਤ ਉਤਸੁਕ ਹਨ। ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਦੇਖਣ ਲਈ ਬਹੁਤ ਹੀ ਉਤਸੁਕ ਹਨ।
ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ