ਲੋਕਾਂ ਨੂੰ ਆਕਸੀਜ਼ਨ ਦੇ ਕੇ ਜਾਨ ਬਚਾਉਣਾ ਫ਼ਿਲਮ ‘ਚ 100 ਕਰੋੜ ਕਮਾਉਣ ਨਾਲੋਂ ਜ਼ਿਆਦਾ ਖੁਸ਼ੀ ਦਿੰਦਾ ਹੈ-ਸੋਨੂੰ ਸੂਦ

written by Shaminder | April 28, 2021 04:12pm

ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਜਦੋਂ 2020 ‘ਚ ਕੋਰੋਨਾ ਮਹਾਮਾਰੀ ਫੈਲੀ ਸੀ ਤਾਂ ਉਦੋਂ ਪੂਰੇ ਦੇਸ਼ ‘ਚ ਲਾਕਡਾਊਨ ਲਗਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਮਜ਼ਦੂਰਾਂ ਦੇ ਸਾਹਮਣੇ ਰੋਜ਼ੀ ਰੋਟੀ ਦੀ ਸਮੱਸਿਆ ਖੜੀ ਹੋ ਗਈ ਸੀ । ਅਜਿਹੇ ‘ਚ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਅੱਗੇ ਆਏ ਸੀ ।

Sonu Sood With Wife Image From Sonu Sood's Instagram

ਹੋਰ ਪੜ੍ਹੋ : ਮਹਾਮਾਰੀ ਦੇ ਸਮੇਂ ਹਰ ਕੋਈ ਪ੍ਰਮਾਤਮਾ ਅੱਗੇ ਕਰ ਰਿਹਾ ਅਰਦਾਸ, ਹਰਭਜਨ ਮਾਨ ਨੇ ਵੀ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

sonu Image From Sonu Sood's Instagram

ਸੋਨੂੰ ਸੂਦ ਨੇ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ ਅਤੇ ਹੁਣ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਮੁੜ ਤੋਂ ਆਪਣੇ ਪੈਰ ਪਸਾਰ ਚੁੱਕੀ ਹੈ, ਅਜਿਹੇ ‘ਚ ਸੋਨੂੰ ਸੂਦ ਮੁੜ ਤੋਂ ਲੋਕਾਂ ਦੀ ਮਦਦ ‘ਚ ਜੁਟੇ ਹਨ ।ਸੋਨੂੰ ਸੂਦ ਹੁਣ ਕੋਰੋਨਾ ਮਰੀਜ਼ਾਂ ਨੂੰ ਆਕਸੀਜ਼ਨ ਤੋਂ ਲੈ ਕੇ ਬੈੱਡ ਅਤੇ ਜ਼ਰੂਰਤ ਦਾ ਹੋਰ ਸਮਾਨ ਮੁਹੱਈਆ ਕਰਵਾ ਰਹੇ ਨੇ ।

Sonu With Lakhwinder Image From Sonu Sood's Instagram

ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਸੋਨੂੰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਮੈਨੂੰ ਬਹੁਤ ਸਾਰੀਆਂ ਮਦਦ ਲਈ ਕਾਲਾਂ ਆਉਂਦੀਆਂ ਹਨ ਤੇ ਜਦੋਂ ਮੈਂ ਉਨ੍ਹਾਂ ਲੋੜਵੰਦਾਂ ਨੂੰ ਬਿਸਤਰੇ ਵਿੱਚ ਜਾਂ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਆਕਸੀਜਨ ਦਿੰਦਾ ਹਾਂ, ਇਹ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਖੁਸ਼ਹਾਲੀ ਹੈ।

ਕੋਈ ਵੀ 100 ਕਰੋੜ ਦੀ ਫਿਲਮ ਮੈਨੂੰ ਇਸ ਦਾ ਅਹਿਸਾਸ ਕਰਵਾ ਨਹੀਂ ਸਕਦੀ ਤੇ ਜਦੋਂ ਲੋਕ ਹਸਪਤਾਲਾਂ ਦੇ ਸਾਹਮਣੇ ਮੰਜੇ ਦੀ ਉਡੀਕ ਵਿੱਚ ਹੁੰਦੇ ਹਨ, ਤਦ ਅਸੀਂ ਸੌਂ ਨਹੀਂ ਸਕਦੇ।

 

You may also like