
ਬੀਤੇ ਦਿਨੀਂ ਜੀ ਖ਼ਾਨ (G Khan) ਨੇ ਇੱਕ ਗੀਤ ਗਾਇਆ ਸੀ । ਜਿਸ ‘ਤੇ ਕੁਝ ਹਿੰਦੂ ਸੰਗਠਨਾਂ ਦੇ ਵੱਲੋਂ ਨਰਾਜ਼ਗੀ ਜਤਾਈ ਗਈ ਸੀ । ਜਿਸ ਤੋਂ ਬਾਅਦ ਜੀ ਖ਼ਾਨ ਮੁਆਫ਼ੀ (apologize) ਮੰਗਣ ਦੇ ਲਈ ਲੁਧਿਆਣਾ ਦੇ ਇੱਕ ਮੰਦਰ ‘ਚ ਗਏ ਸਨ । ਜਿਸ ਤੋਂ ਬਾਅਦ ਉੱਥੇ ਮੌਜੂਦ ਕੁਝ ਹਿੰਦੂ ਸੰਗਠਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਕੁਝ ਜੀ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ ।

ਹੋਰ ਪੜ੍ਹੋ : ਜ਼ਮੀਨ ਤੋਂ ਚੱਲੀ ਬੰਦੂਕ, 3500 ਫੁੱਟ ਉੱਪਰ ਅਸਮਾਨ ‘ਚ ਜਹਾਜ਼ ‘ਚ ਬੈਠੇ ਵਿਅਕਤੀ ਨੂੰ ਲੱਗੀ ਗੋਲੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਪਰ ਹਿੰਦੂ ਸੰਗਠਨਾਂ ਦੇ ਇਹ ਮੈਂਬਰ ਆਪਸ ‘ਚ ਹੀ ਹੱਥੋਪਾਈ ਹੁੰਦੇ ਨਜ਼ਰ ਆਏ । ਇਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜੀ ਖ਼ਾਨ ਨੇ ਇੱਕ ਅਸ਼ਲੀਲ ਗੀਤ ਗਾਇਆ ਸੀ ।

ਹੋਰ ਪੜ੍ਹੋ : ਬਿੱਗ ਬੌਸ ਸੀਜ਼ਨ 16 – ਪਹਿਲੇ ਹੀ ਦਿਨ ਨਿਮਰਤ ਕੌਰ ਨੂੰ ਬਿੱਗ ਬੌਸ ਤੋਂ ਪਈਆਂ ਝਿੜਕਾਂ
ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਜੀ ਖ਼ਾਨ ਦਾ ਵਿਰੋਧ ਕੀਤਾ ਜਾ ਰਿਹਾ ਸੀ । ਜੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪੰਜਾਬੀ ਇੰਡਸਟਰੀ ‘ਚ ਉਹ ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਹਨ ।

ਅਕਸਰ ਗੈਰੀ ਸੰਧੂ ਦੇ ਨਾਲ ਉਹ ਲਾਈਵ ਚੈਟ ਕਰਦੇ ਰਹਿੰਦੇ ਹਨ । ਗੈਰੀ ਸੰਧੂ ਦੇ ਨਾਲ ਵੀ ਉਨ੍ਹਾਂ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਇੰਡਸਟਰੀ ‘ਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ।
View this post on Instagram