ਹਿੰਮਤ ਸੰਧੂ ਨੇ ਮਿਹਨਤ ਨਾਲ ਬਣਾਇਆ ਨਵਾਂ ਘਰ, ਭਾਵੁਕ ਪੋਸਟ ਪਾ ਕੇ ਕਿਹਾ-‘ਕਿਸੇ ਟਾਈਮ ਕਿਰਾਏ ਦੇ ਘਰ ‘ਚੋਂ ਮਕਾਨ ਮਾਲਿਕ ਨੇ ਰਾਤ ਦੇ 1 ਵਜੇ ਕੱਢਿਆ ਸੀ’

written by Lajwinder kaur | November 06, 2022 12:27pm

Himmat Sandhu new house: ਪੰਜਾਬੀ ਮਿਊਜ਼ਿਕ ਜਗਤ ਦੇ ਦਮਦਾਰ ਆਵਾਜ਼ ਦੇ ਮਾਲਿਕ ਹਿੰਮਤ ਸੰਧੂ ਨੇ ਆਪਣੀ ਮਿਹਨਤ ਦੇ ਨਾਲ ਨਵਾਂ ਘਰ ਬਣਾਇਆ ਹੈ। ਆਪਣੀ ਇਹ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਨਵੇਂ ਘਰ ਦੀਆਂ ਕੁਝ ਝਲਕੀਆਂ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ: ਕਪੂਰ ਪਰਿਵਾਰ ‘ਚ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ! ਹਸਪਤਾਲ ‘ਚ ਭਰਤੀ ਹੋਈ ਆਲੀਆ ਭੱਟ?

himat sandhu new house

ਨਾਮੀ ਗਾਇਕ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਨਵੇਂ ਘਰ ਵਿੱਚ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਪਾਠ ਵੀ ਕਰਵਾਇਆ। ਇੱਕ ਤਸਵੀਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਭਾਵੁਕ ਨੋਟ ਵੀ ਲਿਖਿਆ ਹੈ।

punjabi singer himat sandhu

ਗਾਇਕ ਹਿੰਮਤ ਸੰਧੂ ਨੇ ਕੈਪਸ਼ਨ ਚ ਲਿਖਿਆ ਹੈ-ਸ਼ੁਕਰ ਵਾਹਿਗੁਰੂ ਜੀ ਦਾ, ਆਸ਼ੀਰਵਾਦ ਮਾਪਿਆਂ ਦਾ, ਪਿਆਰ ਤੁਹਾਡਾ ਸਭ ਦਾ ਤੇ ਸਰਦੀ ਬੰਨਦੀ ਮਿਹਨਤ ਮੇਰੀ..’
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਜਿਹੜੇ ਸ਼ਹਿਰ ‘ਚ ਕਿਸੇ ਟਾਈਮ Rent Late ਹੋਣ ਕਰਕੇ ਰਾਤ ਦੇ ਇੱਕ ਵਜੇ ਮਕਾਨ ਮਾਲਿਕ ਨੇ ਘਰੋਂ ਕੱਢਿਆ ਸੀ...ਉਸ ਸ਼ਹਿਰ ਚ ਅੱਜ ਤੁਹਾਡੇ ਭਰਾ ਨੇ ਆਪਣੀ ਮਿਹਨਤ ਸਦਕਾ ਆਪਣਾ ਘਰ ਬਣਾ ਲਿਆ..’

singer himat sandhu new house
ਉਨ੍ਹਾਂ ਨੇ ਅੱਗੇ ਲਿਖਿਆ-‘5 ਸਾਲ ਪਿੱਛੇ ਝਾਤੀ ਮਾਰਦਾ ਤਾਂ ਕੁਝ ਕੇ 100 ਰੁਪਏ ਲੈ ਕੇ ਆਇਆ ਸੀ ਇਸ ਸ਼ਹਿਰ ਚ ਤੇ ਅੱਜ ਲਹਿਰਾਂ ਬਹਿਰਾਂ ਕੀਤੀਆਂ ਪਈਆਂ ਰੱਬ ਨੇ...ਰੱਬ ਸਭ ਦੇ ਸੁਫ਼ਨੇ ਪੂਰੇ ਕਰੇ’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਿੰਮਤ ਸੰਧੂ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।

 

You may also like