ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ 'ਚ, ਤਸਵੀਰਾਂ ਵਾਇਰਲ 

written by Rupinder Kaler | November 09, 2018

ਲਿਪਕਿੱਸ ਵਾਲੀ ਤਸਵੀਰ ਕਰਕੇ ਚਰਚਾ ਵਿੱਚ ਆਏ ਮੀਰਾ ਤੇ ਸ਼ਾਹਿਦ ਕਪੂਰ ਨੇ ਇੱਕ ਵਾਰ ਫਿਰ ਚਰਚਾਵਾਂ ਦਾ ਬਜ਼ਾਰ ਗਰਮਾਅ ਦਿੱਤਾ ਹੈ । ਬਾਲੀਵੁੱਡ ਦੇ ਇਸ ਫੇਮਸ ਕੱਪਲ ਦੀ ਡਿਨਰ ਡੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਕਰਕੇ ਸ਼ਾਹਿਦ ਤੇ ਮੀਰਾ ਇੱਕ ਵਾਰ ਫਿਰ ਸੁਰਖੀਆਂ 'ਚ ਛਾ ਰਹੇ ਹਨ।

ਹੋਰ ਵੇਖੋ :ਸਲਮਾਨ ਖ਼ਾਨ ਪੰਜਾਬ ਫੇਰੀ ‘ਤੇ , ਦੋਖੋ ਕਿਥੇ-ਕਿਥੇ ਜਾਣਗੇ ਸਲਮਾਨ

Shahid Kapoor and Mira Rajput Shahid Kapoor and Mira Rajput

ਭਾਵੇ ਬਾਲੀਵੁੱਡ ਦਾ ਇਹ ਕੱਪਲ ਅਕਸਰ ਹੀ ਡੇਟ ਕਰਦਾ ਹੋਇਆ ਦਿਖਾਈ ਦਿੰਦਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਬੇਟੇ ਜੈਨ ਦੇ ਜਨਮ ਤੋਂ ਬਾਅਦ ਇਸ ਜੋੜੇ ਨੇ ਡੇਟ ਕੀਤਾ ਹੈ । ਬੀਤੀ ਰਾਤ ਦੋਨਾਂ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਡਿਨਰ ਡੇਟ ਦੌਰਾਨ ਮੀਰਾ ਨੇ ਨੀਲੇ ਰੰਗ ਦੀ ਡ੍ਰੈਸ ਪਾਈ ਹੋਈ ਸੀ ਜਦੋਂ ਕਿ ਸ਼ਾਹਿਦ ਨੇ ਸਫੈਦ ਸ਼ਰਟ ਦੇ ਨਾਲ ਨੀਲੇ ਰੰਗ ਦੀ ਹਾਫ ਡੈਨਿਮ ਪਾਈ ਹੋਈ ਸੀ।

ਹੋਰ ਵੇਖੋ :ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

Shahid Kapoor and Mira Rajput Shahid Kapoor and Mira Rajput

ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹਨਾਂ ਵਿੱਚ ਸ਼ਾਹਿਦ ਹਮੇਸ਼ਾ ਵਾਂਗ ਮੀਰਾ ਦਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ ।ਰੈਸਟੋਰੈਂਟ ਤੋਂ ਬਾਹਰ ਨਿੱਕਲਦੇ ਹੋਏ ਸ਼ਾਹਿਦ ਨੇ ਮੀਰਾ ਦਾ ਹੱਥ ਫੜਿਆ ਹੋਇਆ ਸੀ।ਸ਼ਾਹਿਦ ਤੇ ਮੀਰਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

Shahid Kapoor and Mira Shahid Kapoor and Mira

ਇਸ ਤੋਂ ਪਹਿਲਾ ਮੀਰਾ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਮੀਰਾ ਨੂੰ ਸ਼ਾਹਿਦ ਲਿਪਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਲੈ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

You may also like