ਸ਼ੈਰੀ ਮਾਨ ਦੇ ਗੀਤ 'ਕਿਊਟ ਮੁੰਡਾ' ਨੇ ਖੱਟੇ 100 ਮਿਲੀਅਨ ਵਿਊਜ਼ 

written by Shaminder | September 11, 2018

ਸ਼ੈਰੀ ਮਾਨਸ਼ੈਰੀ ਮਾਨ ਵਰਗਾ ਕਿਊਟ ਗਾਇਕ ਗਾਵੇ ਤੇ ਫਿਰ ਉਸ ਦੇ ਵਿਊਜ਼ ਨਾ ਵੱਧਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਸ਼ੈਰੀ ਮਾਨ ਦੇ ਪ੍ਰਸ਼ੰਸਕਾਂ 'ਚ ਸਿਰਫ ਨੌਜਵਾਨ ਮੁੰਡੇ ਹੀ ਨਹੀਂ ਫੀਮੇਲ ਫੈਨ ਫਾਲੋਵਿੰਗ ਕਿਤੇ ਉਸ ਤੋਂ ਵੀ ਜ਼ਿਆਦਾ ਹੈ। ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਸ਼ੈਰੀ ਮਾਨ ਦੇ ਫੈਨਸ ਵੱਲੋਂ ਉਨ੍ਹਾਂ ਨੇ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੇ ਗੀਤਾਂ ਦੇ ਵੀਡਿਓਜ਼ ਸਾਂਝੇ ਕਰਦੇ ਰਹਿੰਦੇ ਨੇ ਅਤੇ ਸ਼ੈਰੀ ਮਾਨ ਦੇ ਫੈਨਸ ਦਾ ਜਾਦੂ ਉਨ੍ਹਾਂ ਨੇ ਫੈਨਸ ਦੇ ਸਿਰ ਚੜ੍ਹ ਕਿਸ ਤਰ੍ਹਾਂ ਬੋਲਦਾ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਨੇ ਵਿਊਜ਼ ਤੋਂ ਲਗਾ ਸਕਦੇ ਹੋ ।

ਹੋਰ ਵੇਖੋ : ਗਾਇਕ ਸ਼ੈਰੀ ਮਾਨ ਦੀ ‘ਕਸੂਤੀ ਡਿਗਰੀ’ ਪਾ ਰਹੀ ਧਮਾਲ,ਲੋਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

https://www.instagram.com/p/BnYO9Nhl8sr/?hl=en&taken-by=sharrymaan

ਜੀ ਹਾਂ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਕਿਊਟ ਮੁੰਡਾ' ਗੀਤ ਦਾ ਵੀਡਿਓ ਸਾਂਝਾ ਕੀਤਾ ਹੈ । ਕਿਉਂਕਿ ਇਸ ਕਿਊਟ ਮੁੰਡੇ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਖੱਟੇ ਨੇ । ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਣ 'ਤੇ ਸ਼ੈਰੀ ਮਾਨ ਨੇ ਵੀ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ ।ਇਸ ਦੇ ਨਾਲ ਹੀ ਇਸ ਗੀਤ ਨੂੰ ਬਨਾਉਣ ਵਾਲੀ ਸਾਰੀ ਟੀਮ ਨੂੰ ਵੀ ਵਧਾਈ ਦਿੱਤੀ ਹੈ ।ਇਸ ਗੀਤ ਦੇ ਬੋਲ ਜ਼ੈਲਦਾਰ ਪ੍ਰਗਟ ਸਿੰਘ ਨੇ ਲਿਖੇ ਨੇ ਜਦਕਿ ਇਸ ਵੀਡਿਓ ਦੀ ਡਾਇਰੈਕਸ਼ਨ ਦਾ ਕੰਮ ਪਰਮੀਸ਼ ਵਰਮਾ ਵੱਲੋਂ ਕੀਤਾ ਗਿਆ ਸੀ ।

Sharry Maan

ਸ਼ੈਰੀ ਮਾਨ ਨੇ ਜਿੱਥੇ ਇਸ ਗੀਤ ਨੂੰ ਆਪਣੀ ਕਿਊਟ ਅਵਾਜ਼ ਨਾਲ ਸ਼ਿੰਗਾਰਿਆ ਸੀ ਉੁੱਥੇ ਹੀ ਪਰਮੀਸ਼ ਵਰਮਾ ਨੇ ਇਸ ਦਾ ਵੀਡਿਓ ਨੂੰ ਓਨੀ ਹੀ ਸ਼ਿੱਦਤ ਨਾਲ ਬਣਾਇਆ ਹੈ । ਹੁਣ ਤੱਕ ਇਸ ਗੀਤ ਨੂੰ 100 ਮਿਲੀਅਨ ਵਿਊਜ਼ ਮਿਲੇ ਨੇ ਅਤੇ ਆਪਣੇ ਇਸ ਗੀਤ ਦੀ ਕਾਮਯਾਬੀ ਨੂੰ ਲੈ ਕੇ ਸ਼ੈਰੀ ਮਾਨ ਵੀ ਪੱਬਾਂ ਭਾਰ ਹਨ ।

You may also like