ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ...

written by Lajwinder kaur | December 01, 2021

ਪੰਜਾਬੀ ਗਾਇਕ ਸ਼ੈਰੀ ਮਾਨ sharry maan ਜਿਨ੍ਹਾਂ ਨੇ ਦੋ ਕੁ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਹੁਣ ਵਾਲੀ ਵਹੁਟੀ ਦੀ ਤਸਵੀਰ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪਰਮੀਸ਼ ਵਰਮਾ ਦੇ ਵਿਆਹ ਦੌਰਾਨ ਸ਼ੈਰੀ ਮਾਨ ਦਾ ਵਿਵਾਦ ਹੋ ਗਿਆ ਸੀ। ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਵੱਲੋਂ ਕੀਤੇ ਗਏ ਵਿਵਹਾਰ ਤੋਂ ਨਰਾਜ਼ ਹੋ ਕੇ ਲਾਈਵ ਆਪਣੀ ਭੜਾਸ ਕੱਢੀ ਸੀ। ਜਿਸ ਤੋਂ ਬਾਅਦ ਦੋਵਾਂ ਕਲਾਕਾਰਾਂ ਦੀ ਇੰਸਟਾਗ੍ਰਾਮ ਸਟੋਰੀਆਂ ‘ਚ ਇੱਕ ਦੂਜੇ ਲਈ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਤੇ ਦੋਵਾਂ ਦੀ ਦੋਸਤੀ ਦਾ ਐਂਡ ਹੋ ਗਿਆ । ਪਰ ਸ਼ੈਰੀ ਮਾਨ ਕੋਈ ਮੌਕਾ ਨਹੀਂ ਛੱਡਦੇ ਪਰਮੀਸ਼ ਵਰਮਾ (Parmish Verma) ’ਤੇ ਤੰਜ਼ ਕੱਸਣ ਦਾ ।

ਹੋਰ ਪੜ੍ਹੋ : ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

 

happy birthday sharry maan-min

ਹਾਲ ਹੀ ‘ਚ ਸ਼ੈਰੀ ਮਾਨ ਨੇ ਆਪਣੇ ਵਿਆਹ ਅਤੇ ਰਿਸ਼ਤੇ ਨੂੰ ਲੈ ਕੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ ਕਈ ਪੋਸਟਾਂ ਪਾਈਆਂ ਸਨ। ਜਿਸ ‘ਚ ਇੱਕ ਪੋਸਟ ਸੀ ਕਿ ਸੱਚ ‘ਚ ਜੱਟੋਂ ਬੇਗਮ ਕਹਿਣ ਬਾਹਲਾ ਸੋਹਣਾ ਲੱਗਦਾ ..ਤੇ ਬੰਦਾ ਆਪਣੇ ਆਪ ਨੂੰ ਬਾਦਸ਼ਾਹ ਮਹਿਸੂਸ ਕਰਦਾ...ਫੇਕ ਵਿਊਜ਼ ਵਾਲਾ ਨਹੀਂ ਅਸਲੀ ਵਾਲਾ...’ ਉਨ੍ਹਾਂ ਨੇ ਅੱਗੇ ਲਿਖਿਆ ਹੈ- ਜਿੰਨਾ ਨਾਲ ਤੁਸੀਂ ਮੇਰਾ Beef ਬਣਾਉਂਦੇ ਹੋ ਉਸ ਨਾਲ ਮੇਰਾ ਸਾਲਾ ਕੋਈ ਮੁਕਾਬਲਾ ਹੀਂ ਹੈਨੀਂ...ਕਿਉਂਕਿ ਜੱਟ ਬਿਜ਼ਨੇਸਮੈਨ ਨਹੀਂ..’। ਇਨ੍ਹਾਂ ਗੱਲਾਂ ਗੱਲਾਂ ‘ਚ ਉਨ੍ਹਾਂ ਨੇ ਪਰਮੀਸ਼ ਵਰਮਾ ਤੇ ਇੱਕ ਵਾਰ ਫਿਰ ਤੋਂ ਟੌਂਟ ਕੱਸ ਦਿੱਤਾ ਹੈ। ਸ਼ੈਰੀ ਮਾਨ ਨੇ ਆਪਣੇ ਪੁਰਾਣੇ ਲਾਈਵ ‘ਚ ਪਰਮੀਸ਼ ਵਰਮਾ ਨੂੰ ਬਿਜ਼ਨੈਸਮੈਨ ਕਿਹਾ ਸੀ। ਇਸ ਵਾਰ ਤਾਂ ਸ਼ੈਰੀ ਮਾਨ ਰੈਪਰ ਬਾਦਸ਼ਾਹ ਨੂੰ ਵੀ ਲਪੇਟੇ ‘ਚ ਲੈ ਲਿਆ ਹੈ। ਕਿਉਂਕਿ ਫਰਜ਼ੀ ਫਾਲੋਅਰ ਮਾਮਲੇ ਵਿੱਚ ਰੈਪਰ ਬਾਦਸ਼ਾਹ ਦਾ ਨਾਮ ਆਇਆ ਸੀ।

sharry maan taunting on parmish verma and badshah also

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਦੱਸ ਦਈਏ ਸ਼ੈਰੀ ਮਾਨ ਦੀ ਹੋਣ ਵਾਲੀ ਵਹੁਟੀ ਪਾਕਿਸਤਾਨ ਦੇ ਨਾਲ ਸੰਬੰਧ ਰੱਖਦੀ ਹੈ। ਸਾਂਝੇ ਪੰਜਾਬ ਵਾਲਾ ਪਿਆਰ ਕਦੋਂ ਪੁਰ ਚੱੜਦਾ ਹੈ ਇਹ ਤਾਂ ਸ਼ੈਰੀ ਮਾਨ ਹੀ ਦੱਸ ਸਕਦੇ ਨੇ। ਕਿ ਉਹ ਕਦੋ ਵਿਆਹ ਕਰਵਾਉਣ ਜਾ ਰਹੇ ਹਨ। ਜੇ ਗੱਲ ਕਰੀਏ ਸ਼ੈਰੀ ਮਾਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ੂਹਰ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਕੰਮ ਕਰ ਚੁੱਕੇ ਹਨ।

 

You may also like