ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਨੇ ਉਤਾਰੀ ਸ਼ਹਿਨਾਜ਼ ਗਿੱਲ ਦੀ ਨਕਲ,ਵੀਡੀਓ ਹੋ ਰਿਹਾ ਵਾਇਰਲ

written by Shaminder | July 11, 2022

ਸ਼ਹਿਨਾਜ਼ ਗਿੱਲ (Shehnaaz Gill) ਹਮੇਸ਼ਾ ਚਰਚਾ ‘ਚ ਰਹਿੰਦੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਵੀਡੀਓਜ਼ (Video)  ਅਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦੀ ਨਕਲ ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੇ ੳੇੁਤਾਰੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਐਸ਼ਵਰਿਆ ਸ਼ਰਮਾ (Aishwarya Sharma )ਸ਼ਹਿਨਾਜ਼ ਗਿੱਲ ਦੀ ਗੱਲਬਾਤ ਨੂੰ ਰੀਕ੍ਰੀਏਟ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼, ਸ਼ਹਿਨਾਜ਼ ਗਿੱਲ, ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਵਰਗੀਆਂ ਹੀਰੋਇਨਾਂ ਨੂੰ ਪਛਾੜ ਬਣੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਵੇਖੀ ਜਾਣ ਵਾਲੀ ਪਹਿਲੀ ਭਾਰਤੀ ਅਦਾਕਾਰਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਐਸ਼ਵਰਿਆ ਸ਼ਰਮਾ ਸ਼ਹਿਨਾਜ਼ ਗਿੱਲ ਦੇ ਮਸ਼ਹੂਰ ਡਾਇਲਾਗ ‘ਤੇ ਲਿਪ ਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ ।ਦੱਸ ਦਈਏ ਕਿ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

shehnaaz gill new pic

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਅਰਬਾਜ਼ ਖ਼ਾਨ ਦੀ ਗਰਲ ਫ੍ਰੈਂਡ ਦੀ ਬਰਥਡੇ ਪਾਰਟੀ ‘ਚ ਹੋਈ ਸ਼ਾਮਿਲ, ਵੀਡੀਓ ਹੋ ਰਿਹਾ ਵਾਇਰਲ

ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ ਸ਼ਹਿਨਾਜ਼ ਗਿੱਲ ਦੇ ਡਾਇਲਾਗਸ ਵੀ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ ।ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਛਾਪ ਛੱਡੀ । ਹੁਣ ਜਲਦ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਧਮਾਲ ਮਚਾਉਣ ਦੇ ਲਈ ਤਿਆਰ ਹੈ ।

Shehnaaz Gill looks absolutely stunning in Dabboo Ratnani's latest photoshoot Image Source: Instagram

ਆਖਰੀ ਵਾਰ ਉਸ ਨੂੰ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਂਸਲਾ ਰੱਖ’ ‘ਚ ਵੇਖਿਆ ਗਿਆ ਸੀ । ਸ਼ਹਿਨਾਜ਼ ਗਿੱਲ ਜਲਦ ਹੀ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਖਬਰਾਂ ਮੁਤਾਬਕ ਉਹ ਹੁਣ ਸਲਮਾਨ ਖ਼ਾਨ ਦੇ ਨਾਲ ਕਿਸੇ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਸ਼ਹਿਨਾਜ਼ ਗਿੱਲ ਅਕਸਰ ਕਈ ਸ਼ੋਅਜ਼ ‘ਚ ਵੀ ਨਜ਼ਰ ਆਉਂਦੀ ਹੈ । ਉਸ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲਵਿੰਗ ਹੈ ।

 

View this post on Instagram

 

A post shared by Aishwarya Sharma Bhatt (@aisharma812)

 

You may also like