ਕਦੇ ਸ਼ੌਹਰਤ ਲਈ ਤਰਸ ਰਹੀ ਸੀ ਸ਼ਹਿਨਾਜ਼ ਗਿੱਲ, ਹੁਣ ਲੋਕਾਂ ‘ਚ ਹੋਈ ਹਰਮਨ ਪਿਆਰੀ

written by Shaminder | May 11, 2022

ਸ਼ਹਿਨਾਜ਼ ਗਿੱਲ (Shehnaaz Gill) ਅੱਜ ਕਿਸੇ ਵੀ ਪਛਾਣ ਦੀ ਮੁਹਤਾਜ਼ ਨਹੀਂ ਹੈ । ਉਸ ਦੇ ਕੋਲ ਦੌਲਤ, ਸ਼ੋਹਰਤ ਸਭ ਕੁਝ ਹੈ । ਕਦੇ ਸਮਾਂ ਹੁੰਦਾ ਸੀ ਕਿ ਸ਼ਹਿਨਾਜ਼ ਗਿੱਲ ਸ਼ੌਹਰਤ ਦੇ ਲਈ ਤਰਸਦੀ ਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਕੋਈ ਉਸ ਨੂੰ ਪਸੰਦ ਕਰੇ ਅਤੇ ਵੇਖੇ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਅਦਾਕਾਰਾ ਨੇ ਦੱਸਿਆ ਕਿ ਜੋ ਪਿਆਰ ਅਤੇ ਸ਼ੌਹਰਤ ਉਸ ਨੂੰ ਮਿਲੀ ਹੈ ਉਸ ਦੇ ਲਈ ਉਹ ਤਰਸ ਰਹੀ ਸੀ । ਆਖਿਰ ਮੈਂ ਕੁਝ ਕਰ ਸਕਾਂ ।

Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਿਹਾ ਕਦੇ ਵੀ ਆਪਣੇ ਸੁਫ਼ਨਿਆਂ ਦੇ ਨਾਲ ਨਹੀਂ ਕਰਨਾ ਚਾਹੀਦਾ ਸਮਝੌਤਾ

ਅਜਿਹਾ ਕੀ ਕਰਾਂ ਕਿ ਲੋਕ ਮੈਨੂੰ ਪਸੰਦ ਕਰਨ । ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਜੋ ਪਿਆਰ ਅਤੇ ਸ਼ੌਹਰਤ ਮਿਲ ਰਹੀ ਹੈ ਉਹ ਬਹੁਤ ਪਸੰਦ ਆ ਰਹੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਸ਼ੌਹਰਤ ਮੇਰੇ ਸਿਰ ‘ਤੇ ਚੜ੍ਹ ਗਈ ਹੈ ।

ਹੋਰ ਪੜ੍ਹੋ : ਕੀ ਮੁੜ ਤੋਂ ਸ਼ੁਰੂ ਹੋਈ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਵਿਚਾਲੇ ਕੈਟ ਫਾਈਟ?

ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਲੋਕ ਉਸ ਦੀ ਬੋਲਚਾਲ ਨੂੰ ਲੈ ਕੇ ਵੀ ਉਸ ‘ਤੇ ਅਕਸਰ ਹੱਸਦੇ ਸਨ । ਦੇਖ ਲਓ ਅੱਜ ਓਹੀ ਮੇਰੀ ਤਾਕਤ ਬਣ ਗਈ ਹੈ’ । ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਨਜ਼ਰ ਆਏਗੀ ।

Here's how much Shehnaaz Gill is 'getting paid' for Salman Khan's Kabhi Eid Kabhi Diwali Image Source: Twitter

ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਲੋਕਾਂ ‘ਚ ਬਹੁਤ ਹਰਮਨ ਪਿਆਰੀ ਹੈ । ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲਵਿੰਗ ਹੈ ।

 

View this post on Instagram

 

A post shared by Shehnaaz Gill (@shehnaazgill)

You may also like