ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ
ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ
ਟੀਮ ਇੰਡੀਆ ਕ੍ਰਿਕੇਟ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ Shikhar Dhawan ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਦੇ ਵਾਇਰਲ ਹੋਏ ਡਾਇਲਾਗ ਨਿੰਬੂ ਖੱਟਾ ਉੱਤੇ ਹਾਸੇ ਵਾਲੀ ਵੀਡੀਓ ਬਣਾਈ ਹੈ।

image source- instagramਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਯੁਜ਼ਵੇਂਦਰ ਚਾਹਲ Yuzvendra Chahal ਦੇ ਨਾਲ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਸ਼ਿਖਰ ਧਵਨ ਜੋ ਕਿ ਪਾਕਿਸਤਾਨੀ ਐਕਟਰ ਇਫ਼ਤਿਖਾਰ ਠਾਕੁਰ ਦਾ ਰੋਲ ਨਿਭਾ ਰਿਹਾ ਹੈ ਤੇ ਯੁਜ਼ਵੇਂਦਰ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ। ਇਸ ਮਜ਼ੇਦਾਰ ਵੀਡੀਓ ‘ਚ ਖਿਡਾਰੀ ਕੁਲਦੀਪ ਯਾਦਵ ਨਜ਼ਰ ਆ ਰਿਹਾ ਹੈ। ਇਹ ਕ੍ਰਿਕੇਟਰ ਖਿਡਾਰੀਆਂ ਦਾ ਇਹ ਮਜ਼ੇਦਾਰ ਵੀਡੀਓ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਬੁਰਾ ਹਾਲ ਹੋਇਆ ਪਿਆ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ।
image source- instagram
ਦੱਸ ਦਈਏ ਸ਼ਿਖਰ ਧਵਨ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਡਾਂਸ ਵੀਡੀਓ ਵੀ ਬਣਾਉਂਦੇ ਰਹਿੰਦੇ ਨੇ। ਸ਼ਿਖਰ ਨੂੰ ਭੰਗੜਾ ਪਾਉਣ ਦਾ ਬਹੁਤ ਸ਼ੌਕ ਉਹ ਅਕਸਰ ਵੀਡੀਓ ਤੋਂ ਇਲਾਵਾ ਉਹ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆ ਚੁੱਕੇ ਹਨ। ਯੁਜ਼ਵੇਂਦਰ ਵੀ ਅਕਸਰ ਹੀ ਪੰਜਾਬੀ ਗੀਤਾਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ। ਯੁਜ਼ਵੇਂਦਰ ਦੀ ਵਾਈਫ ਪਿਛਲੇ ਸਾਲ ਜੱਸੀ ਗਿੱਲ ਦੇ ਗੀਤ ਚ ਬਤੌਰ ਮਾਡਲ ਨਜ਼ਰ ਆਈ ਸੀ। ਧਨਾਸ਼੍ਰੀ ਵਰਮਾ ਜੋ ਕਿ ਮਸ਼ਹੂਰ ਯੂਟਿਊਬ ਡਾਂਸਰ ਹੈ। ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
