ਕੌਮਾਂਤਰੀ ਯੋਗ ਦਿਹਾੜੇ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਵੀ ਯੋਗ ਕਰਦੀਆਂ ਦਿੱਤੀਆਂ ਦਿਖਾਈ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  June 21st 2022 11:11 AM |  Updated: June 21st 2022 11:11 AM

ਕੌਮਾਂਤਰੀ ਯੋਗ ਦਿਹਾੜੇ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਵੀ ਯੋਗ ਕਰਦੀਆਂ ਦਿੱਤੀਆਂ ਦਿਖਾਈ, ਵੇਖੋ ਵੀਡੀਓ

ਅੱਜ ਦੇਸ਼ ਦੁਨੀਆ ‘ਚ ਯੋਗ ਦਿਹਾੜਾ (Yoga Day ) ਮਨਾਇਆ ਜਾ ਰਿਹਾ ਹੈ । ਇਸ ਮੋਕੇ ਦੁਨੀਆ ਭਰ ‘ਚ ਜਗ੍ਹਾ ਜਗ੍ਹਾ ‘ਤੇ ਯੋਗ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ(Shilpa Shetty) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਸ਼ਵ ਯੋਗਾ ਦਿਵਸ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈਟੀ ਨੇ ਪਤੀ ਰਾਜ ਕੁੰਦਰਾ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ, ਤਸਵੀਰਾਂ ਹੋਈਆਂ ਵਾਇਰਲ

ਇਸ ਵੀਡੀਓ ‘ਚ ਉਹ ਕੌਮਾਂਤਰੀ ਯੋਗਾ ਦਿਵਸ ‘ਤੇ ਸਭ ਨੂੰ ਵਧਾਈ ਦਿੰਦੇ ਹੋਏ ਨਜਰ ਆ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਯੋਗ ਦਿਹਾੜੇ ਦੇ ਮੌਕੇ ‘ਤੇ ਸਭ ਨੂੰ ਯੋਗ ਕਰਨ ਦੀ ਸਲਾਹ ਵੀ ਦਿੱਤੀ । ਇਸ ਤੋਂ ਇਲਾਵਾ ਮਲਾਇਕਾ ਅਰੋੜਾ ਨੇ ਯੋਗਾ ਦਿਹਾੜੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Workout loves Shilpa Shetty, she can't avoid Image Source: Instagramਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ

ਇਸ ਵੀਡੀਓ ‘ਚ ਅਦਾਕਾਰਾ ਯੋਗ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਖੁਦ ਨੂੰ ਫ਼ਿੱਟ ਰੱਖਣ ਦੇ ਲਈ ਯੋਗ ਦਾ ਸਹਾਰਾ ਲੈਂਦੀਆਂ ਹਨ । ਅਕਸਰ ਦੋਵੇਂ ਜਣੀਆਂ ਯੋਗ ਦੇ ਔਖੇ ਤੋਂ ਔਖੇ ਆਸਣ ਕਰਨ ‘ਚ ਮਾਹਿਰ ਹਨ । ਪਹਿਲੀ ਵਾਰ ੨੧ ਜੂਨ ੨੦੧੫ ਨੂੰ ਪੂਰੀ ਦੁਨੀਆ ‘ਚ ਯੋਗ ਦਿਵਸ ਮਨਾਇਆ ਗਿਆ ।

Malaika Arora , image From instagram

ਯੋਗ ਨੂੰ ਮਨਾਉਨ ਲਈ 21  ਜੂਨ ਦਾ ਦਿਨ ਇਸ ਲਈ ਚੁiਣਆ ਗਿਆ ਕਿਉਂਕਿ ਇਹ ਦਿਨ ਸਾਲ ਦੇ ੩੬੫ ਦਿਨਾਂ ਚੋਂ ਸਭ ਤੋਂ ਲੰਮਾ ਦਿਨ ਹੁੰਦਾ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੂਰਜ ਤੋਂ ਮਿਲਣ ਵਾਲੀ ਰੋਸ਼ਨੀ ਸਾਡੇ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ । ਇਸ ਸਾਲ ਯੋਗ ਦਿਵਸ ਦਾ ਥੀਮ ਯੋਗਾ ਫਾਰ ਹਿਮਊਨਿਟੀ ਭਾਵ ਕਿ ਮਨੁੱਖਤਾ ਲਈ ਯੋਗ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network