ਧੀ ਸਮੀਸ਼ਾ ਦੇ ਜਨਮਦਿਨ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਪਿਆਰਾ ਵੀਡੀਓ, ਪਾਪਾ ਦੇ ਨਾਲ ਮਸਤੀ ਕਰਦੀ ਸਮੀਸ਼ਾ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

written by Lajwinder kaur | February 15, 2022

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਆਪਣੀ ਬੇਟੀ ਸਮੀਸ਼ਾ Samisha's Happy Birthday ਦਾ ਦੂਜਾ ਜਨਮਦਿਨ ਮਨਾ ਰਹੀ ਹੈ। ਅੱਜ ਸਮੀਸ਼ਾ ਪੂਰੇ 2 ਸਾਲ ਦੀ ਹੋ ਗਈ ਹੈ। ਆਪਣੀ ਬੇਟੀ ਦੇ ਜਨਮਦਿਨ ਦੀਆਂ ਵਧਾਈਆਂ ਦੇਣ ਲਈ ਸ਼ਿਲਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਦੇ ਜ਼ਰੀਏ ਬੇਟੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਊਟ ਸਮੀਸ਼ਾ ਦਾ ਜਨਮ ਸਰੋਗੇਸੀ ਰਾਹੀਂ ਸਾਲ 2020 ‘ਚ ਹੋਇਆ ਸੀ।

Samisha-Shila

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

ਸ਼ਿਲਪਾ ਸ਼ੈੱਟੀ ਨੇ ਜਿਵੇਂ ਹੀ ਇਹ ਪਿਆਰਾ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ, ਉਸ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰਕੇ ਸਮੀਸ਼ਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇੱਕ ਮਿਲੀਅਨ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਹਨ ਤੇ ਲੱਖਾਂ ਦੀ ਗਿਣਤੀ ਚ ਕਲਾਕਾਰ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਲਓ ਜੀ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ “ਚੌਸਰ” 21 ਫਰਵਰੀ ਨੂੰ ਹੋਵੇਗੀ ਪੀਟੀਸੀ ਪਲੇਅ ਐਪ ‘ਤੇ ਰਿਲੀਜ਼

Samisha

ਵੀਡੀਓ 'ਚ ਸਮੀਸ਼ਾ ਬਹੁਤ ਹੀ ਜ਼ਿਆਦਾ ਕਿਊਟ ਲੱਗ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਊਟ ਸਮੀਸ਼ਾ ਆਪਣੀ ਮਾਂ ਅਤੇ ਪਿਤਾ ਰਾਜਕੁੰਦਰਾ ਨਾਲ ਖੇਡ ਰਹੀ ਹੈ। ਸਮੀਸ਼ਾ ਦੇ ਹਾਵ-ਭਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੀ ਮਾਂ 'ਤੇ ਸਿਰਫ ਆਪਣਾ ਹੱਕ ਚਾਹੁੰਦੀ ਹੈ, ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਛੂਹਵੇ ਜਾਂ ਪਿਆਰ ਕਰੇ। ਵੀਡੀਓ 'ਚ ਸਮੀਸ਼ਾ ਕਦੇ ਆਪਣੀ ਮਾਂ ਸ਼ਿਲਪਾ ਦੇ ਪੈਰਾਂ 'ਤੇ ਸਿਰ ਰੱਖਦੀ ਹੈ ਅਤੇ ਕਦੇ ਉਸ ਨੂੰ ਕਿੱਸ ਕਰਦੀ ਹੈ। ਇਸ ਦੌਰਾਨ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਉਨ੍ਹਾਂ ਦੀ ਬੇਟੀ ਨੂੰ ਤੰਗ ਕਰਦੇ ਹੋਏ ਸ਼ਿਲਪਾ ਨੂੰ ਆਪਣਾ ਕਹਿ ਰਹੇ ਨੇ ਪਰ ਬੇਟੀ ਕਹਿੰਦੀ ਹੈ ਉਹ ਮੇਰੀ ਹੈ। ਸਮੀਸ਼ਾ ਦਾ ਕਿਊਟਨੈੱਸ ਹਰ ਇੱਕ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

You may also like