ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ

written by Shaminder | August 06, 2022

ਆਮਿਰ ਖ਼ਾਨ (Aamir khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਉਹ ਖੁਦ ਉਤਸ਼ਾਹਿਤ ਹਨ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਐਕਸਾਈਟਿਡ ਹਨ । ਇਸ ਫ਼ਿਲਮ ਲਈ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ (Shinda Grewal) ਨੂੰ ਵੀ ਆਫ਼ਰ ਆਈ ਸੀ । ਪਰ ਉਸ ਨੇ ਇਨਕਾਰ ਕਰ ਦਿੱਤਾ ਸੀ ।

Laal singh Chadha ,

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਅਦਾਕਾਰ ਆਮਿਰ ਖ਼ਾਨ ਅਤੇ ਮੋਨਾ ਸਿੰਘ ਦੀਆਂ ਤਸਵੀਰਾਂ ਵਾਇਰਲ, ਜਲੰਧਰ ‘ਚ ਪਹੁੰਚੇ ਸਨ ਅਦਾਕਾਰ

ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਬਚਪਨ ਦੇ ਕਿਰਦਾਰ ਨੂੰ ਨਿਭਾਉਣ ਦੇ ਸ਼ਿੰਦਾ ਗਰੇਵਾਲ ਨੂੰ ਆਫ਼ਰ ਆਈ ਸੀ । ਪਰ ਇਸ ਫ਼ਿਲਮ ਦੇ ਕਿਰਦਾਰ ਲਈ ਉਸ ਨੂੰ ਆਪਣੇ ਵਾਲ ਕਟਵਾਉਣੇ ਪੈਣੇ ਸਨ । ਜਿਸ ਤੋਂ ਬਾਅਦ ਉਸ ਨੇ ਇਸ ਫ਼ਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

Shinda Grewal was offered to play junior Aamir Khan in ‘Laal Singh Chaddha’; here’s why he didn’t do the film Image Source: Twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰ ਦੀ ਇਸ ਸੋਚ ਨੂੰ ਜਾਣ ਕੇ ਹਰ ਸਿੱਖ ਮਾਣ ਮਹਿਸੂਸ ਕਰੇਗਾ । ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਐਕਸਕਲਿਊਸਿਵ ਇੰਟਰਵਿਊ ਦੌਰਾਨ  ਇਸ ਗੱਲ ਦਾ ਖੁਲਾਸਾ ਕੀਤਾ ਹੈ । ਅਦਾਕਾਰ ਨੇ ਕਿਹਾ ਕਿ “ਪੰਜਾਬੀ ਪੰਜਾਬ ਤੋਂ ਬਾਹਰ ਜਾ ਸਕਦਾ ਹੈ ਪਰ ਪੰਜਾਬ ਨੂੰ ਪੰਜਾਬੀ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਪੰਜਾਬ ਮੇਰੇ ਦਿਲ ਵਿਚ ਹੈ''।

shinda grewal and gurbaaz

ਆਮਿਰ ਖ਼ਾਨ ਦੀ ਇਸ ਫ਼ਿਲਮ ਦੀ ਕਾਫੀ ਚਰਚਾ ਹੋ ਰਹੀ ਹੈ । ਬੀਤੇ ਦਿਨ ਹੀ ਆਮਿਰ ਖ਼ਾਨ ਦੇ ਵੱਲੋਂ ਇਸ ਫ਼ਿਲਮ ਨੂੰ ਐੱਸਜੀਪੀਸੀ ਨੂੰ ਵਿਖਾਇਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਇਸ ਫ਼ਿਲਮ ਨੂੰ ਹਰੀ ਝੰਡੀ ਮਿਲ ਚੁੱਕੀ ਹੈ ।

;

You may also like