ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ
ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ
ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਤ ਆਵਾਜ਼ ਦੀ ਮਲਿਕਾ ਯਾਨੀਕਿ ਸਿੰਗਰ ਸ਼ਿਪਰਾ ਗੋਇਲ (Shipra Goyal) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਈ ਹੈ । ਉਹ ਕੋਕੇ (Koke) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਈ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਚਰਚਿਤ ਗਾਇਕ ਅਰਜਨ ਢਿੱਲੋਂ (Arjan Dhillon)।
Image Source: youtube
ਇਸ ਗੀਤ ‘ਚ ਮੁਟਿਆਰ ਦੇ ਕੋਕੇ ਤੋਂ ਲੈ ਕੇ ਸੁਰਮੇ ਤੱਕ ਦੀ ਗੱਲ ਹੋ ਰਹੀ ਹੈ। ਇਹ ਗੀਤ ਮੁਟਿਆਰ ਦੇ ਹੁਸਨ ਦੀਆਂ ਤਾਰੀਫਾਂ ਦੇ ਨਾਲ ਭਰਿਆ ਹੋਇਆ ਹੈ। ਇਸ ਗੀਤ ਨੂੰ ਲਿਖਿਆ ਵੀ ਅਰਜਨ ਢਿੱਲੋਂ ਨੇ ਹੀ ਹੈ ਤੇ ਮਿਊਜ਼ਿਕ ‘Dr Zeus’ ਨੇ ਦਿੱਤਾ ਹੈ। Bhindder Burj ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਬਣਾਇਆ ਗਿਆ ਹੈ। Blue Beat Studios ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: youtube
ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਪਲੇਅ ਬੈਕ ਸਿੰਗਿੰਗ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਨਾਂਅ ਦੀ ਐੱਨ. ਜੀ. ਓ. ਬਣਾਈ ਹੈ। ਜਿਸ ਦੇ ਰਾਹੀਂ ਉਹ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
