ਪਹਾੜੀ ਗੀਤ ਗਾ ਕੇ ਸ਼ਿਪਰਾ ਗੋਇਲ ਨੇ ਕਰਵਾਈ ਅੱਤ, ਦੇਖੋ ਵੀਡੀਓ

written by Lajwinder kaur | January 09, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਬਾਕਮਾਲ ਗਾਇਕਾਂ ਨਾਲ ਭਰਪੂਰ ਹੈ, ਜਿਸ ਚੋ ਇੱਕ ਨਾਮ ਸ਼ਿਪਰਾ ਗੋਇਲ ਦਾ ਵੀ ਹੈ। ਆਪਣੀ ਸੁਰੀਲੀ ਆਵਾਜ਼ ਸਦਕਾ ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੀ ਵੱਖਰੀ ਜਗਾ ਬਣਾ ਲਈ ਹੈ। ਹਾਲ ਹੀ ‘ਚ ਉਹਨਾਂ ਨੂੰ ਪੀ ਟੀ ਸੀ ਪੰਜਾਬੀ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਡਿਊਟ ਵੋਕਾਲਿਸਟ 2018 ਦਾ ਖਿਤਾਬ ਨਾਲ ਸਨਮਾਨਤ ਕੀਤਾ ਗਿਆ ਸੀ।

https://www.instagram.com/p/BsIOeG1nOoe/

ਹੋਰ ਵੇਖੋ: ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

ਸ਼ਿਪਰਾ ਗੋਇਲ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ‘Learnt #ਪਹਾੜੀ ਗੀਤ..ਪਹਾੜੀ ਫੈਨ ਤੋਂ’ ਤੇ ਨਾਲ ਹੀ ਉਹਨਾਂ ਨੇ ਆਪਣੇ ਫੈਨ ਦਾ ਧੰਨਵਾਦ ਕੀਤਾ ਇੰਨੇ ਵਧੀਆ ਸੁਰਾਂ ਨੂੰ ਸਿਖਾਉਣ ਲਈ। ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਸ਼ਿਪਰਾ ਆਪਣੇ ਫੈਨ ਤੋਂ ਪਹਾੜੀ ਗੀਤ ਸਿਖ ਰਹੀ ਹੈ । ਇਹ ਹਿਮਾਚਲ ਦਾ ਪ੍ਰਸਿੱਧ ਲੋਕ ਗੀਤ ਹੈ ਜਿਸ ਦਾ ਨਾਮ ਹੈ ਚੰਬਾ ਕਿਤਨੀ ਕ ਦੂਰ ਹੈ। ਸ਼ਿਪਰਾ ਨੇ ਬਹੁਤ ਸੋਹਣਾ ਗਾਇਆ ਹੈ। ਇਸ ਵੀਡੀਓ ਨੂੰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

https://www.instagram.com/p/BsXpZugHSIh/

ਸ਼ਿਪਰਾ ਗੋਇਲ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਵਧੀਆ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ, ਜਿਵੇਂ  4 ਬਾਏ 4 , ਅੱਖ ਜੱਟੀ ਦੀ , ਪਿੱਛੇ ਪਿੱਛੇ , ਛੋਟੀ ਛੋਟੀ ਗੱਲ ਤੇ ਨਾਰਾਂ ਆਦਿ। ਸ਼ਿਪਰਾ ਨੇ ਗੁਰਨਾਮ ਭੁੱਲਰ , ਰਵਿੰਦਰ ਗਰੇਵਾਲ ਅਤੇ ਬੱਬੂ ਮਾਨ ਵਰਗੇ ਵੱਡੇ ਵੱਡੇ ਸਿੰਗਰਾਂ ਨਾਲ ਡਿਊਟ ਗੀਤ ਗਾ ਚੁੱਕੇ ਹਨ।

You may also like