ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦੀ ਸ਼ੂਟਿੰਗ ਸ਼ੁਰੂ

written by Shaminder | September 27, 2021 05:51pm

ਸੋਨਮ ਬਾਜਵਾ (Sonam Bajwa ) ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ (Jind Mahi) ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਅਜੇ ਸਰਕਾਰੀਆ ਨੇ ਇਸ ਬਾਰੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ‘ਚ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ ਸੋਨਮ ਬਾਜਵਾ ਦੇ ਨਾਲ ਅਜੇ ‘ਅੜਬ ਮੁਟਿਆਰਾਂ’ ਫ਼ਿਲਮ ‘ਚ ਨਜ਼ਰ ਆਏ ਸਨ । ਫ਼ਿਲਮ ‘ਚ ਦੋਵਾਂ ਦੀ ਕਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਫ਼ਿਲਮ ਨੇ ਕਾਮਯਾਬੀ ਦੇ ਰਿਕਾਰਡ ਤੋੜ ਦਿੱਤੇ ਸਨ ।

Sonam Bajwa ,,-min Image From Instagram

ਹੋਰ ਪੜ੍ਹੋ : ਮਿਲੋ ਸਭ ਤੋਂ ਲੰਮੀ ਦਾੜ੍ਹੀ ਰੱਖਣ ਵਾਲੀ ਹਰਨਾਮ ਕੌਰ ਨੂੰ

ਇਸ ਫ਼ਿਲਮ ਨੂੰ ਲੈ ਕੇ ਅਜੇ ਵੀ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦੇ ਮਹੂਰਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਉਹ ਆਪਣੇ ਸੁਫ਼ਨਿਆਂ ਨੂੰ ਜਿਉਂ ਰਹੇ ਹਨ’।ਇਸ ਫਿਲਮ ਨੂੰ ਡਾਇਰੈਕਟ ਸਮੀਰ ਪਨੂੰ ਕਰ ਰਹੇ ਹਨ, ਜਿੰਨਾ ਨੇ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਵੀ ਹੈ।

Image From Instagram

ਫ਼ਿਲਮ ਦਾ ਮਿਊਜ਼ਿਕ ਗੋਲਡ ਬੁਆਏ ਦਾ ਤਿਆਰ ਕਰ ਰਹੇ ਹਨ । ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਫਿਲਮ ਦੇ ਨਿਰਮਾਤਾ ਹਨ। ਫਿਲਮ ਦਾ ਆਫੀਸ਼ੀਅਲ ਐਲਾਨ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ। ਬਾਕੀ ਸਟਾਰ ਕਾਸਟ ਅਤੇ ਟੀਮ ਨੇ ਵੀ ਫਿਲਮ ਦੀ ਸ਼ੂਟਿੰਗ ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਆਉਣ ਵਾਲੀ 15 ਅਕਤੂਬਰ ਨੂੰ ਦਿਲਜੀਤ ਦੋਸਾਂਝ ਦੇ ਨਾਲ ਫਿਲਮ ਹੌਂਸਲਾ ਰੱਖ 'ਚ ਨਜ਼ਰ ਆਉਣ ਵਾਲੀ ਹੈ।

 

View this post on Instagram

 

A post shared by Ajay Sarkaria (@ajaysarkaria)

You may also like