
ਮਨੋਰੰਜਨ ਜਗਤ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਅਜਿਹੇ ‘ਚ ਕਈ ਸੈਲੀਬ੍ਰੇਟੀਜ਼ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ‘ਚ ਰਾਜ ਕੁਮਾਰ ਰਾਓ ਅਤੇ ਅਦਾਕਾਰਾ ਸ਼੍ਰਧਾ ਆਰਿਆ (Shraddha Arya) ਪ੍ਰਮੁੱਖ ਰੂਪ ‘ਚ ਸ਼ਾਮਿਲ ਹਨ । ਸ਼੍ਰਧਾ ਆਰਿਆ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਸ਼੍ਰਧਾ ਆਰਿਆ ਦਾ ਇੱਕ ਨਵਾਂ ਵੀਡੀਓ (New Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼੍ਰਧਾ ਆਪਣੀ ਵਿਆਹ ਵਾਲੀ ਅੰਗੂਠੀ ਅਤੇ ਹੱਥਾਂ ‘ਤੇ ਲੱਗੀ ਮਹਿੰਦੀ ਵਿਖਾ ਰਹੀ ਹੈ ।

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ‘ਟਿੱਪ ਟਿੱਪ ਬਰਸਾ ਪਾਣੀ’ ਗੀਤ ‘ਤੇ ਕੀਤਾ ਡਾਂਸ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਇਸ ਦੇ ਨਾਲ ਹੀ ਅਦਾਕਾਰਾ ਸ਼ਰਮਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਅਦਾਕਾਰਾ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋਏ ਸਨ ।

ਸ਼੍ਰਧਾ ਆਰਿਆ ਨੇ ਇੱਕ ਨੇਵੀ ਅਫਸਰ ਦੇ ਨਾਲ ਵਿਆਹ ਕਰਵਾਇਆ ਹੈ । ਅਦਾਕਾਰਾ ਦਾ ਜਿਹੜਾ ਵੀਡੀਓ ਵਾਇਰਲ ਹੋਇਆ ਹੈ, ਉਸ ਵੀਡੀਓ ‘ਚ ਉਹ ਬਹੁਤ ਹੀ ਜ਼ਿਆਦਾ ਸ਼ਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸ਼ਰਮ ਦੇ ਨਾਲ ਲਾਲ ਹੋ ਕੇ ਉਹ ਆਪਣਾ ਚਿਹਰਾ ਛਿਪਾਉਂਦੀ ਹੋਈ ਦਿਖ ਰਹੀ ਹੈ । ਇਸ ਤੋਂ ਇਲਾਵਾ ਸ਼੍ਰਧਾ ਆਰਿਆ ਦਾ ਇੱਕ ਹੋਰ ਵੀਡੀਓ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜੋ ਕਿ ਉਸ ਦੇ ਸਹੁਰੇ ਘਰ ਦਾ ਹੈ ।
View this post on Instagram
ਜਿਸ ‘ਚ ਉਹ ਸਹੁਰੇ ਘਰ ਵਾਲੇ ਕਿਚਨ ‘ਚ ਸਭ ਦੇ ਲਈ ਹਲਵਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਦਾ ਇੱਕ ਵੀਡੀਓ ਸ਼੍ਰਧਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ ਕਿ ‘ਮੈਂ ਕੁਕਿੰਗ ਬਹੁਤ ਘੱਟ ਕਰਦੀ ਹਾਂ ਜੇ ਕਰਦੀ ਹਾਂ ਤਾਂ ਦਿਲੋਂ ਕਰਦੀ ਹਾਂ ਅਤੇ ਆਪਣੇ ਪਰਿਵਾਰ ਦੇ ਲਈ ਤਾਂ ਹੋਰ ਵੀ ਦਿਲ ਤੋਂ’। ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ ।