ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਇੱਕਠੇ ਹੋਟਲ ਦੇ ਬਾਹਰ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  October 13th 2022 03:12 PM  |  Updated: October 13th 2022 03:22 PM

ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਇੱਕਠੇ ਹੋਟਲ ਦੇ ਬਾਹਰ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸਾਰਾ ਅਲੀ ਖ਼ਾਨ (Sara Ali Khan) ਇਨ੍ਹੀਂ ਦਿਨੀਂ ਸ਼ੁਭਮਨ ਗਿੱਲ (Shubhman Gill) ਦੇ ਨਾਲ ਆਪਣੀ ਦੋਸਤੀ ਨੂੰ ਲੈ ਕੇ ਸੁਰਖੀਆਂ ‘ਚ ਹੈ ।ਇੱਕ ਵਾਰ ਮੁੜ ਤੋਂ ਅਦਾਕਾਰਾ ਸ਼ੁਭਮਨ ਗਿੱਲ ਦੇ ਨਾਲ ਸਪਾਟ ਹੋਈ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਇੱਕ ਹੋਟਲ ਚੋਂ ਬਾਹਰ ਨਿਕਲਦੇ ਹੋਏ ਵਿਖਾਈ ਦੇ ਰਹੇ ਹਨ ।

Sara Ali Khan Image source : Instagram

ਹੋਰ ਪੜ੍ਹੋ : ਮਾਂ ਨੂੰ ਯਾਦ ਕਰ ਭਾਵੁਕ ਹੋਏ ਸੋਨੂੰ ਸੂਦ, ਤਸਵੀਰ ਸਾਂਝੀ ਕਰ ਲਿਖਿਆ ’15 ਸਾਲ ਹੋ ਗਏ ਮਾਂ ਤੇਰੇ ਬਿਨ੍ਹਾਂ’

ਵੀਡੀਓ ‘ਚ ਸਾਰਾ ਗੁਲਾਬੀ ਰੰਗ ਦੇ ਟੌਪ ‘ਚ ਹੋਟਲ ਦੀ ਲੌਬੀ ਤੋਂ ਬਾਹਰ ਨਿਕਲਦੀ ਹੋਈ ਵਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰਾ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਉਹ ਫਲਾਈਟ ‘ਚ ਬੈਠਦੀ ਹੋਈ ਨਜ਼ਰ ਆ ਰਹੀ ਹੈ ।

sara ali khan and shubham gill dating each other

ਹੋਰ ਪੜ੍ਹੋ : ਸੋਨੂੰ ਸੂਦ ਦੇ ਘਰ ਸਾਹਮਣੇ ਵਧ ਰਹੀ ਸਮੱਸਿਆਵਾਂ ਲੈ ਕੇ ਪਹੁੰਚੇ ਲੋਕਾਂ ਦੀ ਭੀੜ, ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਸਾਰਾ ਦੇ ਇਹ ਦੋਵੇਂ ਵੀਡੀਓ ਖੂਬ ਵਾਇਰਲ ਹੋ ਰਹੇ ਹਨ । ਸਾਰਾ ਅਲੀ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਸਾਰਾ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਹੈ । ਆਪਣੀ ਮਾਂ ਵਾਂਗ ਸਾਰਾ ਵੀ ਅਦਾਕਾਰੀ ਦੇ ਖੇਤਰ ‘ਚ ਨਿੱਤਰੀ ਹੈ ।

What's cooking here? Sara Ali Khan, Shubman Gill spotted together at a restaurant Image Source: Twitter

ਕਦੇ ਵਜ਼ਨ ‘ਚ ਭਾਰੀ ਭਰਕਮ ਦਿਖਾਈ ਦੇਣ ਵਾਲੀ ਸਾਰਾ ਨੇ ਖੁਦ ਨੂੰ ਫਿੱਟ ਕਰਨ ਦੇ ਲਈ ਬਹੁਤ ਕਰੜੀ ਮਿਹਨਤ ਕੀਤੀ ਹੈ ਅਤੇ ਫੈਟ ਤੋਂ ਫ਼ਿੱਟ ਹੋ ਗਈ  । ਸਾਰਾ ਅਲੀ ਖ਼ਾਨ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਮ ਇਬ੍ਰਾਹੀਮ ਹੈ ਅਤੇ ਉਸ ਦੇ ਦੋ ਮਤਰੇਏ ਭਰਾ ਵੀ ਹਨ । ਜਿਨ੍ਹਾਂ ਦੇ ਨਾਮ ਜੇਹ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਹੈ । ਜੋ ਕਰੀਨਾ ਕਪੂਰ ਤੋਂ ਹੋਏ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network