ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਗੀਤ ‘ਜਾਂਦੀ ਵਾਰ’ ਜਲਦ ਹੋਣ ਜਾ ਰਿਹਾ ਰਿਲੀਜ਼, ਸਲੀਮ ਮਾਰਚੈਂਟ ਨੇ ਸਾਂਝੀ ਕੀਤੀ ਜਾਣਕਾਰੀ

written by Shaminder | August 25, 2022 10:43am

ਸਿੱਧੂ ਮੂਸੇਵਾਲਾ (Sidhu Moose Wala) ਦੇ ਕਈ ਗੀਤ ਹਨ ਜੋ ਹਾਲੇ ਰਿਲੀਜ਼ ਨਹੀਂ ਹੋਏ । ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਹੋ ਚੁੱਕੀ ਹੈ । ਪਰ ਇਨ੍ਹਾਂ ਅਨਰਿਲੀਜ਼ ਗੀਤਾਂ ਨੂੰ ਹੁਣ ਇੱਕ ਇੱਕ ਕਰਕੇ ਰਿਲੀਜ਼ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਨੇ ਆਪਣੀ ਭੈਣ ਅਫਸਾਨਾ ਖ਼ਾਨ (Afsana khan) ਦੇ ਨਾਲ ਵੀ ਬਹੁਤ ਹੀ ਇਮੋਸ਼ਨਲ ਗੀਤ ਗਾਇਆ ਹੈ ‘ਜਾਂਦੀ ਵਾਰੀ’ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕਰਨ ਦਾ ਐਲਾਨ ਸਲੀਮ ਮਾਰਚੈਂਟ ਦੇ ਵੱਲੋਂ ਕੀਤਾ ਗਿਆ ਹੈ ।

Raksha Bandhan 2022: Afsana Khan shares picture with Sidhu Moose Wala, pens emotional note Image Source: Twitter

ਹੋਰ ਪੜ੍ਹੋ : ਬੁਰੇ ਸਮੇਂ ਚੋਂ ਲੰਘ ਰਹੇ ਇੰਦਰਜੀਤ ਨਿੱਕੂ ਦਾ ਪ੍ਰਸ਼ੰਸਕਾਂ ਨੇ ਵਧਾਇਆ ਹੌਂਸਲਾ, ਸੋਸ਼ਲ ਮੀਡੀਆ ‘ਤੇ ਪਾ ਰਹੇ ਪੋਸਟਾਂ

ਸਲੀਮ ਮਾਰਚੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ ਅਤੇ ਇਹ ਸਭ ਨੂੰ ਭਾਵੁਕ ਕਰ ਦੇਣ ਵਾਲਾ ਗੀਤ ਹੈ ।ਸਲੀਮ ਮਾਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਗੀਤ ਤੋਂ ਜੋ ਵੀ ਕਮਾਈ ਹੋਵੇਗੀ । ਉਸ ਦਾ ਇੱਕ ਹਿੱਸਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤਾ ਜਾਵੇਗਾ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਹਿਨਾ ਖ਼ਾਨ ਨੇ ਆਪਣੇ ਮੇਕ ਅੱਪ ਮੈਨ ਨੂੰ ਮਾਰਿਆ ਥੱਪੜ, ਕਿਹਾ ਅੱਜ ਤੋਂ ਬਾਅਦ ਕੀਤਾ ਅਜਿਹਾ ਕੰਮ ਤਾਂ……….

ਗਾਇਕ ਦੇ ਪ੍ਰਸ਼ੰਸਕ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਦੇ ਨਾਲ ਹੀ ਗਾਇਕ ਨੂੰ ਯਾਦ ਕਰਕੇ ਭਾਵੁਕ ਵੀ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ ।

Raksha Bandhan 2022: Afsana Khan shares picture with Sidhu Moose Wala, pens emotional note Image Source: Instagram

ਇਸ ਕਤਲ ਤੋਂ ਬਾਅਦ ਇਸ ਮਾਮਲੇ ‘ਚ ਇਨਸਾਫ ਦੇ ਲਈ ਸਿੱਧੂ ਦੇ ਮਾਪਿਆਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮੁਲਜ਼ਮਾਂ ਨੂੰ ਕਦੋਂ ਤੱਕ ਸਜ਼ਾ ਮਿਲਦੀ ਹੈ ।

 

View this post on Instagram

 

A post shared by Salim Merchant (@salimmerchant)

You may also like