ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਸਿੱਧੂ ਮੂਸੇਵਾਲਾ, ਨਵਾਂ ਗੀਤ ‘ਵਾਰ’ ਯੂ-ਟਿਊਬ ‘ਤੇ ਟਰੈਡਿੰਗ ‘ਚ ਚੱਲ ਰਿਹਾ

written by Shaminder | November 09, 2022 05:40pm

ਸਿੱਧੂ ਮੂਸੇਵਾਲਾ (Sidhu Moose wala)  ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ਪਰ ਆਪਣੇ ਗੀਤਾਂ ਦੇ ਨਾਲ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਦਾ ਗੀਤ ‘ਵਾਰ’ (Vaar)  ਬੀਤੇ ਦਿਨੀਂ ਰਿਲੀਜ਼ ਹੋਇਆ ਹੈ । ਇਸ ਗੀਤ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ । ਸਿੱਧੂ ਮੂਸੇਵਾਲਾ ਦਾ ਇਹ ਗੀਤ ਯੂਟਿਊਬ ‘ਤੇ ਟ੍ਰੈਡਿੰਗ ‘ਚ ਚੱਲ ਰਿਹਾ ਹੈ ਅਤੇ ਹੁਣ ਤੱਕ ਬਾਰਾਂ ਮਿਲੀਅਨ ਵਿਊਜ਼ ਇਸ ਗੀਤ ਨੂੰ ਮਿਲ ਚੁੱਕੇ ਹਨ ।

ਹੋਰ ਪੜ੍ਹੋ : ਚੰਡੀਗੜ੍ਹ ਦੀ ਰਹਿਣ ਵਾਲੀ ਇਸ ਮਹਿਲਾ ਨੇ ਘਰ ‘ਚ ਸਾਂਭ ਰੱਖਿਆ ਪੁਰਾਣਾ ਪੰਜਾਬੀ ਵਿਰਸਾ, ਵੇਖੋ ਵੀਡੀਓ

ਦਰਅਸਲ, ਸਿੱਧੂ ਮੂਸੇਵਾਲਾ ਦਾ ਗੀਤ ਵਾਰ ਰਿਲੀਜ਼ ਹੋਣ ਦੇ 12 ਘੰਟਿਆਂ ਦੇ ਅੰਦਰ ਹੀ ਯੂਟਿਊਬ ਚਾਰਟ ਤੇ ਨੰਬਰ ਇੱਕ ਤੇ ਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਸੂਰਬੀਰ ਯੋਧੇ ਹਰੀ ਸਿੰਘ ਨਲਵਾ ਲਈ ਗਾਏ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ ਜਾ ਰਿਹਾ ਹੈ।

Sidhu moose wala new song vaar released

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮਿਲ ਕੇ ਨਿਖਤ ਜ਼ਰੀਨ ਖੁਸ਼ੀ ਨਾਲ ਲੱਗ ਪਈ ਨੱਚਣ, ਵੇਖੋ ਵੀਡੀਓ

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਦੁਨੀਆ ਭਰ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ । ਉਹ ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਹ ਆਪਣੇ ਗੀਤਾਂ ਦੇ ਨਾਲ ਅਕਸਰ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ ।

sidhu moose wala image

ਕੁਝ ਲੋਕ ਉਸ ਦੀ ਕਾਮਯਾਬੀ ਕਾਰਨ ਉਸ ਤੋਂ ਬੜੀ ਖਾਰ ਖਾਂਦੇ ਸਨ ਅਤੇ ਆਖਿਰਕਾਰ ਇਸ ਹੋਣਹਾਰ ਗਾਇਕ ਨੂੰ 29ਮਈ ਨੂੰ ਪਿੰਡ ਜਵਾਹਰਕੇ ਦੇ ਨਜ਼ਦੀਕ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।

You may also like