ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਖੁਸ਼ਖਬਰੀ, 'ਯੂ ਟਿਊਬ' ਤੋਂ ਗਾਇਬ ਹੋਏ ਗੀਤ ਆਏ ਵਾਪਿਸ

written by Aaseen Khan | August 22, 2019 10:26am

ਸਿੱਧੂ ਮੂਸੇ ਵਾਲਾ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਚਲਦਿਆਂ ਚਰਚਾ 'ਚ ਬਣੇ ਹੀ ਰਹਿੰਦੇ ਹਨ। ਕਦੇ ਗੀਤਾਂ ਦੇ ਚਲਦਿਆਂ, ਕਦੇ ਲਾਈਵ ਸ਼ੋਅਜ਼ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਯੂ ਟਿਊਬ ਤੋਂ ਗਾਇਬ ਹੁੰਦੇ ਗੀਤਾਂ ਦੇ ਕਰਕੇ ਸੁਰਖ਼ੀਆਂ 'ਚ ਛਾਏ ਹੋਏ ਹਨ। ਹੁਣ ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਸਿੱਧੂ ਦੇ ਗਾਇਬ ਹੋਏ ਗੀਤ ਯੂ ਟਿਊਬ 'ਤੇ ਵਾਪਿਸ ਆ ਚੁੱਕੇ ਹਨ।

Sidhu moose wala Sidhu moose wala

ਜੀ ਹਾਂ ਉਹਨਾਂ ਇਸ ਬਾਰੇ ਆਪਣੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਸਿੱਧੂ ਨੇ ਲਿਖਿਆ ਹੈ,'ਮੈਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਯੂ ਟਿਊਬ 'ਤੇ ਸਾਰੇ ਗੀਤ ਵਾਪਿਸ ਆ ਚੁੱਕੇ ਹਨ। ਗੋਲਡ ਮੀਡੀਆ ਦਾ ਬਹੁਤ ਧੰਨਵਾਦ ਜਿੰਨ੍ਹਾਂ ਵੱਲੋਂ ਮੇਰੇ ਗੀਤ ਯੂ ਟਿਊਬ 'ਤੇ ਵਾਪਿਸ ਲਿਆਂਦੇ ਗਏ'।

ਹੋਰ ਵੇਖੋ : ਇੱਕ ਦਿਨ 'ਚ ਹੀ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦੇ ਗੀਤ 'ਸੇਮ ਬੀਫ' ਨੂੰ ਮਿਲੇ 6 ਮਿਲੀਅਨ ਵਿਊਜ਼, ਛਾਇਆ ਟਰੈਂਡਿੰਗ 'ਚ


ਸਿੱਧੂ ਦੇ ਗੀਤਾਂ ਦੇ ਗਾਇਬ ਹੋਣ ਦੀ ਵਜ੍ਹਾ ਤਾਂ ਹਾਲੇ ਤੱਕ ਸਾਫ਼ ਨਹੀਂ ਹੋ ਸਕੀ ਹੈ ਪਰ ਉਹਨਾਂ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ। ਫਿਲਹਾਲ ਉਹਨਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ ਸੇਮ ਬੀਫ ਹਰ ਪਾਸੇ ਟਰੈਂਡ ਕਰ ਰਿਹਾ। ਬੋਹੇਮੀਆ ਨਾਲ ਸਿੱਧੂ ਮੂਸੇ ਵਾਲਾ ਦੀ ਕੋਲੈਬੋਰੇਸ਼ਨ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੇਮ ਬੀਫ ਨੂੰ ਯੂ ਟਿਊਬ 'ਤੇ ਹੁਣ ਤੱਕ 11 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ।

You may also like