ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚ ਲਏ ਗਏ

written by Shaminder | May 30, 2022 05:51pm

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਜਣਿਆਂ ਨੂੰ ਪੁਲਿਸ ਨੇ ਪੇਲੀਅਨ ਪੁਲਿਸ ਚੌਕੀ ਇਲਾਕੇ ਚੋਂ ਹਿਰਾਸਤ ‘ਚ ਲਿਆ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਸਪੈਸ਼ਲ ਟਾਸਕ ਫੋਰਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਕਾਰਵਾਈ ਉੱਤਰਾਖੰਡ ਐਸਟੀਐਫ ਅਤੇ ਪੰਜਾਬ ਐਸਟੀਐਫ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ ਹੈ।

Sidhu Moosewala Video-m

ਹੋਰ ਪੜ੍ਹੋ : ‘ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਕੱਲ੍ਹ ਮਰਜਾਂ,’ ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਹੁਣ ਦਿੱਲੀ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦੀ ਭੂਮਿਕਾ ਦੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਿਰਾਸਤ ‘ਚ ਲਏ ਗਏ ਵਿਅਕਤੀਆਂ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਸਾਥ ਦਿੱਤਾ ਸੀ ।ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਪਿੰਡ ਮੂਸੇਵਾਲ ਤੋਂ ਕਿਸੇ ਕੰਮ ਦੇ ਲਈ ਗਿਆ ਸੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਜਤਾਇਆ ਦੁੱਖ, ਕਿਹਾ ‘ਵਾਹਿਗੁਰੂ ਪਰਿਵਾਰ ਨੂੰ ਦੁੱਖ ਦੀ ਘੜੀ ‘ਚ ਬਲ ਬਖਸ਼ਣ’

ਪਰ ਰਸਤੇ ‘ਚ ਪਿੰਡ ਜਵਾਹਰਕੇ ਦੇ ਨਜ਼ਦੀਕ ਗੋਲੀਆਂ ਮਾਰ ਕੇ ਕੁਝ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਇਸ ਹਾਦਸੇ ਤੋਂ ਬਾਅਦ ਲੋਕਾਂ ‘ਚ ਜਿੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਲੋਕਾਂ ‘ਚ ਵੱਧਦੀਆਂ ਜ਼ੁਰਮ ਦੀਆਂ ਵਾਰਦਾਤਾਂ ਦੇ ਖਿਲਾਫ ਵੀ ਰੋਸ ਪਾਇਆ ਜਾ ਰਿਹਾ ਹੈ ।

ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਸਨ ਅਤੇ ਬਹੁਤ ਘੱਟ ਸਮੇਂ ‘ਚ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਸਥਾਪਿਤ ਕਰ ਲਈ ਸੀ । ਉਨ੍ਹਾਂ ਨੇ ਆਪਣੇ ਘਰ ਪਰਿਵਾਰ ਲਈ ਕਈ ਸੁਫ਼ਨੇ ਸੰਜੋਏ ਸਨ, ਪਰ ਆਪਣੇ ਮਾਪਿਆਂ ਦਾ ਇਹ ਲਾਡਲਾ ਪੁੱਤ ਬੇਵਕਤੀ ਮੌਤ ਦੇ ਆਗੌਸ਼ ‘ਚ ਸਮਾ ਗਿਆ ਹੈ । ਸਿੱਧੂ ਨੂੰ ਯਾਦ ਕਰਦੇ ਹੋਏ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਹੈ ਅਤੇ ਹਰ ਅੱਖ ਨਮ ਹੋ ਗਈ ਹੈ ।

You may also like