ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ
ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ
ਸਿੱਧੂ ਮੂਸੇਵਾਲਾ (Sidhu Moose Wala ) ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ (Pic) ਸਾਂਝੀ ਕੀਤੀ ਗਈ ਹੈ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਪਿਤਾ (Father) ਜੀ ਦੇ ਨਾਲ ਨਜ਼ਰ ਆ ਰਹੇ ਹਨ । ਪਿਉ ਪੁੱਤਰ ਦੀ ਇਸ ਜੋੜੀ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਇਸ ਜੋੜੀ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਕਿਉਂਕਿ ਪਿਤਾ ਦੇ ਨਾਲ ਹੱਸਦਾ ਇਹ ਚਿਹਰਾ ਪ੍ਰਸ਼ੰਸਕਾਂ ਨੂੰ ਮੁੜ ਕਦੇ ਵੀ ਦੁਬਾਰਾ ਵੇਖਣ ਨੂੰ ਨਹੀਂ ਮਿਲੇਗਾ ।

ਤਸਵੀਰ ‘ਚ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੰਜੇ ‘ਤੇ ਲੰਮੇ ਪਏ ਹਨ ਅਤੇ ਸਿੱਧੂ ਮੂਸੇਵਾਲਾ ਬੱਚਿਆਂ ਵਾਂਗ ਉਨ੍ਹਾਂ ਦੇ ਛਾਤੀ ‘ਤੇ ਸਿਰ ਰੱਖ ਕੇ ਪਿਆ ਹੋਇਆ ਹੈ । ਬਲਕੌਰ ਸਿੰਘ ਸਿੱਧੂ ਤਸਵੀਰ ‘ਚ ਵੇਖ ਸਕਦੇ ਹੋ ਕਿਸੇ ਦੇ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ ‘ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ
ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਤਸਵੀਰ ਨੂੰ ਵੇਖ ਕੇ ਪ੍ਰਸ਼ੰਸਕ ਆਪਣੇ ਅੱਥਰੂ ਰੋਕ ਨਹੀਂ ਪਾ ਰਹੇ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਉਸ ਵੇਲੇ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਮਾਸੀ ਨੂੰ ਮਿਲਣ ਦੇ ਲਈ ਜਾ ਰਹੇ ਸਨ
Image Source: Twitter
ਪਰ ਰਸਤੇ ‘ਚ ਕੁਝ ਹਥਿਆਰਬੰਦ ਲੋਕਾਂ ਨੇ ਉਸ ਦਾ ਪਿੰਡ ਜਵਾਹਰਕੇ ਦੇ ਕੋਲ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਦੁਨੀਆ ਭਰ ‘ਚ ਪੰਜਾਬੀ ਗਾਇਕੀ ਦੇ ਇਸ ਸਿਤਾਰੇ ਦੀ ਮੌਤ ‘ਤੇ ਦੁੱਖ ਜਤਾਇਆ ਜਾ ਰਿਹਾ ਹੈ । ਵਿਸ਼ਵ ਪੱਧਰ ‘ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
