ਸਿੱਧੂ ਮੂਸੇਵਾਲਾ ਦੇ ਕਾਲਜ ਦੀਆਂ ਤਸਵੀਰਾਂ ਵਾਇਰਲ, ਦੋਸਤਾਂ ਨਾਲ ਮਸਤੀ ਕਰਦਾ ਆਇਆ ਨਜ਼ਰ

written by Shaminder | August 13, 2022 12:54pm

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਚੁੱਕਿਆ ਹੈ ।ਪਰ ਅੱਜ ਵੀ ਉਸ ਦੀ ਲਗਾਤਾਰ ਚਰਚਾ ਹੋ ਰਹੀ ਹੈ । ਉਸ ਦੇ ਕਾਲਜ ਸਮੇਂ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਗਾਇਕ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇੱਕ ਤਸਵੀਰ ‘ਚ ਉਹ ਆਪਣੇ ਦੋਸਤਾਂ ਦੇ ਨਾਲ ਸੈਲਫੀ ਲੈਂਦਾ ਨਜ਼ਰ ਆ ਰਿਹਾ ਹੈ ।

sidhu Moose wala ,- image From instagram

ਹੋਰ ਪੜ੍ਹੋ : ਰੱਖੜੀ ਦੇ ਮੌਕੇ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖ਼ਾਨ, ਬੁੱਤ ਨੂੰ ਬੰਨੀ ਰੱਖੜੀ

ਜਦੋਂ ਕਿ ਇੱਕ ਹੋਰ ਤਸਵੀਰ ‘ਚ ਉਹ ਆਪਣੇ ਇੱਕ ਖ਼ਾਸ ਦੋਸਤ ਨੂੰ ਫਲਾਇੰਗ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਨ੍ਹਾਂ ਦੋਹਾਂ ਤਸਵੀਰਾਂ ‘ਚ ਉਹ ਕਾਫੀ ਖੁਸ਼ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਦੋਸਤ ਵੀ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।

sidhu Moose wala image From instagram

ਹੋਰ ਪੜ੍ਹੋ : ਕੀ ਡਰੇਕ ਸਿੱਧੂ ਮੂਸੇਵਾਲਾ ਨਾਲ ਲੈ ਕੇ ਆ ਰਹੇ ਨੇ ਗੀਤ, ਡੀ-ਟੇਕ ਦੇ ਟਵੀਟ ਤੋਂ ਬਾਅਦ ਪ੍ਰਸ਼ੰਸਕ ਲਗਾ ਰਹੇ ਕਿਆਸ

ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਇਸ ਕਤਲ ਮਾਮਲੇ ‘ਚ ਕਈ ਗ੍ਰਿਫਤਾਰੀਆਂ ਵੀ ਹੁਣ ਤੱਕ ਹੋ ਚੁੱਕੀਆਂ ਹਨ ਅਤੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਵੀ ਪੁਲਿਸ ਕਰ ਚੁੱਕੀ ਹੈ । ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਗਮਗੀਨ ਹਨ ਅਤੇ ਲਗਾਤਾਰ ਉਸ ਨੂੰ ਯਾਦ ਕਰ ਰਹੇ ਹਨ ।

Sidhu Moosewala's father's statement came out, he said 'I am ready to go to jail if... Image Source: Twitter

ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾ ਲਈ ਸੀ । ਪਰ ਉਸ ਦੀ ਕਾਮਯਾਬੀ ਕਈ ਲੋਕਾਂ ਨੂੰ ਬਰਦਾਸ਼ਤ ਨਹੀਂ ਸੀ ਹੁੰਦੀ । ਆਪਣੇ ਗੀਤਾਂ ‘ਚ ਸੱਚ ਆਖਦਾ ਹੁੰਦਾ ਸੀ ਅਤੇ ਅਕਸਰ ਗੀਤਾਂ ਰਾਹੀਂ ਹੀ ਵਿਰੋਧੀਆਂ ਨੂੰ ਜਵਾਬ ਵੀ ਦਿੰਦਾ ਸੀ ।

You may also like