ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ, ਸਿੱਧੂ ਮੂਸੇਵਾਲਾ ਨੇ ਫ਼ਿਲਮ ‘ਚ ਡਬਲ ਰੋਲ ਕਰਨ ਦਾ ਕੀਤਾ ਸੀ ਵਾਅਦਾ

written by Shaminder | July 06, 2022

ਸਿੱਧੂ ਮੂਸੇਵਾਲਾ (Sidhu Moose wala) ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਦੁਨੀਆ ‘ਤੇ ਉਸ ਦਾ ਰੁਤਬਾ ਅੱਜ ਵੀ ਬਰਕਰਾਰ ਹੈ । ਉੇਸ ਦੇ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਹਮਸ਼ਕਲ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਵੇਖ ਕੇ ਤੁਹਾਨੂੰ ਇਹੀ ਭੁਲੇਖਾ ਪਵੇਗਾ ਕਿ ਇਹ ਕਿਤੇ ਸਿੱਧੂ ਮੂਸੇਵਾਲਾ ਤਾਂ ਨਹੀਂ ।

sidhu moose wala hamshakal ,,-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਨਜ਼ਰ ਆਏ ਕਾਤਲ, ਗ੍ਰਿਫਤਾਰ ਕੀਤੇ ਗਏ ਸ਼ੱਕੀ ਦੇ ਮੋਬਾਈਲ ਤੋਂ ਵੀਡੀਓ ਆਇਆ ਸਾਹਮਣੇ

ਮੋਹਾਲੀ ਦੇ ਰਹਿਣ ਵਾਲੇ ਇਸ ਸ਼ਖਸ ਦਾ ਮੁਹਾਂਦਰਾ ਏਨਾਂ ਕੁ ਮਿਲਦਾ ਹੈ ਕਿ ਕੋਈ ਵੀ ਧੋਖਾ ਖਾ ਜਾਵੇ। ਇਸ ਸ਼ਖਸ ਦਾ ਕਹਿਣਾ ਹੈ ਕਿ ਉਹ ਸਿੱਧੂ ਦੇ ਮਾਪਿਆਂ ਨੂੰ ਜਾਣ ਬੁੱਝ ਕੇ ਨਹੀਂ ਮਿਲਦਾ ਕਿਉੇਂਕਿ ਮੈਂ ਜੇ ਉਨ੍ਹਾਂ ਦੀਆਂ ਅੱਖਾਂ ਅੱਗੇ ਜਾਵਾਂ ਤਾਂ ਉਸ ਦੇ ਮਾਪੇ ਰੋਣ ਨਾਂ ਲੱਗ ਪੈਣ।

sidhu moose wala hamshakal ,-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਟਰੋਲ ਹੋਏ ਕਪਿਲ ਸ਼ਰਮਾ, ਲੋਕਾਂ ਨੇ ਕਿਹਾ ਜਦੋਂ ਜਿਉਂਦਾ ਸੀ ਉਦੋਂ ਤਾਂ……..

ਸਿੱਧੂ ਮੂਸੇਵਾਲਾ ਦੇ ਨਾਲ ਮੁਲਾਕਾਤ ਵੀ ਕਈ ਵਾਰ ਮਨਜਿੰਦਰ ਸਿੰਘ ਨੇ ਕੀਤੀ ਸੀ।ਸਿੱਧੂ ਨੇ ਮਨਜਿੰਦਰ ਦੇ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਫ਼ਿਲਮ ‘ਚ ਉਹ ਉਸ ਦੇ ਨਾਲ ਡਬਲ ਰੋਲ ਜ਼ਰੂਰ ਕਰੇਗਾ । ਪਰ ਸਿੱਧੂ ਦੇ ਦਿਹਾਂਤ ਤੋਂ ਬਾਅਦ ਸਾਰੀਆਂ ਆਸਾਂ ‘ਤੇ ਪਾਣੀ ਫਿਰ ਚੁੱਕਿਆ ਹੈ ।

Road in Mansa named after Sidhu Moose Wala Image Source: Twitter

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ । ਪਰ ਉਸ ਦਾ ਕਤਲ ਉਸ ਵੇਲੇ ਉਸ ਦੇ ਦੁਸ਼ਮਣਾਂ ਵੱਲੋਂ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਲਈ ਉਸ ਦੇ ਪਿੰਡ ਜਾ ਰਿਹਾ ਸੀ ।

You may also like