
ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਬਲਕੌਰ ਸਿੱਧੂ (Balkaur singh Sidhu) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਖੇਤਾਂ ‘ਚ ਆਉਂਦਿਆਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਪਣਾ ਪੁੱਤਰ ਯਾਦ ਆ ਗਿਆ ।ਕਿਉਂਕਿ ਸਿੱਧੂ ਮੂਸੇਵਾਲਾ ਨੂੰ ਆਪਣੇ ਖੇਤਾਂ ਦੇ ਨਾਲ ਬਹੁਤ ਲਗਾਅ ਸੀ ।

ਹੋਰ ਪੜ੍ਹੋ : ਜੈਨੀ ਜੌਹਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਬਾਬਾ ਨਾਨਕ’ ਰਿਲੀਜ਼
ਉਹ ਆਪਣੇ ਖੇਤਾਂ ‘ਚ ਖੁਦ ਹਲ ਵਾਹੁੰਦਾ ਸੀ ਅਤੇ ਕਰੜੀ ਮਿਹਨਤ ਕਰਦਾ ਸੀ । ਅੱਜ ਜਦੋਂ ਸਿੱਧੂ ਦੇ ਪਿਤਾ ਖੇਤਾਂ ‘ਚ ਆਏ ਤਾਂ ਪੁੱਤਰ ਦੀ ਗੈਰ ਮੌਜੂਦਗੀ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਤੇਰੇ ਬਿਨ੍ਹਾਂ ਖੇਤ ਵੀ ਉਦਾਸ ਨੇ ਮਿਸ ਯੂ ਪੁੱਤ ! ਤੈਨੂੰ ਜਿਉਂਦਾ ਰੱੱਖਣ ਦੀ ਹਰ ਕੋਸ਼ਿਸ਼ ਕਰਾਂਗਾ, ਤੇਰੇ ਅਧੂਰੇ ਸੁਫ਼ਨੇ ਪੂਰਾ ਕਰਾਂਗੇ। ਲੈਜੇਂਡ ਨੇਵਰ ਡਾਈ’।

ਹੋਰ ਪੜ੍ਹੋ : ਈਸ਼ਾ ਦਿਓਲ ਨੇ ਜਨਮ ਦਿਨ ‘ਤੇ ਆਸ਼ੀਰਵਾਦ ਦੇਣ ਲਈ ਮਾਪਿਆਂ ਤੇ ਦੋਸਤਾਂ ਦਾ ਪੋਸਟ ਪਾ ਕੇ ਕੀਤਾ ਧੰਨਵਾਦ, ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਵੀਡੀਓ ਨੂੰ ਵੇਖ ਕੇ ਮਰਹੂਮ ਗਾਇਕ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ ਅਤੇ ਆਪੋ ਆਪਣੀ ਹਮਦਰਦੀ ਪ੍ਰਗਟ ਕਰ ਰਹੇ ਹਨ । ਹਰ ਕੋਈ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਬਾਪੂ ਜੀ ਨੂੰ ਸਪੋਟ ਕਰ ਰਿਹਾ ਹੈ । ਗਾਇਕ ਜੈਨੀ ਜੌਹਲ ਨੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ ।

ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29ਮਈ ਨੂੰ ਕਰ ਦਿੱਤਾ ਗਿਆ ਸੀ । ਸਿੱਧੂ ਉਸ ਸਮੇਂ ਆਪਣੀ ਬੀਮਾਰ ਮਾਸੀ ਦਾ ਪਤਾ ਲੈਣ ਦੇ ਲਈ ਜਾ ਰਿਹਾ ਸੀ, ਪਰ ਪਿੰਡ ਜਵਾਹਰਕੇ ਵਿਖੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ।
View this post on Instagram